BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰ ਸਾਲ ਦੀ ਤਰ੍ਹਾਂ ਸੇਂਟ ਸੋਲਜਰ ਇਸ ਸਾਲ ਵੀ ਦੇਵੇਗਾ ਹੋਣਹਾਰ ਵਿਦਿਆਰਥੀਆਂ ਨੂੰ 1 ਕਰੋੜ ਦੀ ਸਕਾਲਰਸ਼ਿਪ

  • ਆਰਥਿਕ ਰੂਪ ਤੋਂ ਕਮਜੋਰ ਹੋਣ ਦੇ ਕਾਰਨ ਕੋਈ ਹੋਣਹਾਰ ਵਿਦਿਆਰਥੀ ਨਹੀਂ ਰਹੇਗਾ ਸਿੱਖਿਆ ਤੋਂ ਵੰਚਿਤ: ਅਨਿਲ ਚੋਪੜਾ
ਜਲੰਧਰ 27 ਮਈ (ਗੁਰਕੀਰਤ ਸਿੰਘ)- 10ਵੀਂ, 10+2 ਦੇ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਣ ਦੇ ਚਾਹਵਾਨ ਵਿਦਿਆਰਥੀਆਂ ਲਈ ਉੱੱਤਰ ਭਾਰਤ ਦਾ ਲੀਡਿੰਗ ਐਜੂਕੇਸ਼ਨ ਪ੍ਰੋਵਾਇਡਰ ਗਰੁੱਪ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਹਰ ਸਾਲ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਨੂੰ ਇਸ ਸਾਲ ਲਈ ਵੀ ਐਲਾਨਿਆ ਗਿਆ ਹੈ।ਇਸ ਸਕਾਲਰਸ਼ਿਪ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਸਿੱਖਿਆ ਪ੍ਰਾਪਤ ਕਰਣ ਦੇ ਚਾਹਵਾਨ ਵਿਦਿਆਰਥੀਆਂ ਲਈ ਉਪਲੱਬਧ ਹੈ।ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਯੋਗਤਾ ਅਤੇ ਉੱਚ ਸਿੱਖਿਆ ਪ੍ਰਾਪਤ ਕਰਣ ਦੀ ਇੱਛਾ ਨੂੰ ਦੇਖਦੇ ਹੋਏ ਸੇਂਟ ਸੋਲਜਰ ਵਲੋਂ ਹਰ ਸਾਲ 1 ਕਰੋੜ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।ਚੇਅਰਮੈਨ ਸ਼੍ਰੀ ਚੋਪੜਾ ਨੇ ਦੱਸਿਆ ਕਿ ਯੋਗਤਾ ਪ੍ਰੀਖਿਆ ਵਿੱਚ 91 ਤੋਂ 100% ਅੰਕ ਵਾਲੇ ਵਿਦਿਆਰਥੀਆਂ ਨੂੰ 100% ਸਕਾਲਰਸ਼ਿਪ, 81 ਤੋਂ 90% ਅੰਕ ਵਾਲੇ ਵਿਦਿਆਰਥੀਆਂ ਨੂੰ 50% ਸਕਾਲਰਸ਼ਿਪ, 71 ਤੋਂ 80% ਅੰਕ ਵਾਲੇ ਵਿਦਿਆਰਥੀਆਂ ਨੂੰ 30% ਸਕਾਲਰਸ਼ਿਪ, 65 ਤੋਂ 70% ਅੰਕ ਵਾਲੇ ਵਿਦਿਆਰਥੀਆਂ ਨੂੰ 15% ਤੋਂ 25% ਸਕਾਲਰਸ਼ਿਪ ਬੀ.ਟੈਕ, ਪਾਲੀਟੈਕਨਿਕ ਡਿਪਲੋਮਾ, ਫਿਜ਼ੀੳਥਰੈਪੀ, ਐਮ.ਬੀ.ਏ, ਐਮ.ਸੀ.ਏ, ਬੀ.ਬੀ.ਏ, ਬੀ.ਸੀ.ਏ, ਜਰਨਾਲਿਜਮ ਐਂਡ ਮਾਸ ਕਾਮਿਉਨਿਕੇਸ਼ਨ, ਮੀਡਿਆ ਇੰਟਰਟੈਨਮੈਂਟ ਐਂਡ ਫਿਲਮ ਟੈਕਨੋਲਾਜੀ, ਫੈਸ਼ਨ ਟੈਕਨੋਲਾਜੀ, ਹੋਟਲ ਮੈਨਜਮੈਂਟ, ਐਲ.ਐਲ.ਬੀ, ਬੀ.ਏ ਐਲ.ਐਲ.ਬੀ, ਬੀ.ਕਾਮ ਐਲ.ਐਲ.ਬੀ, ਫਿਜੀਕਲ ਐਜੂਕੇਸ਼ਨ, ਟੀਚਰ ਐਜੂਕੇਸ਼ਨ, ਨਰਸਿੰਗ, ਫਾਰਮੈਸੀ, ਡਿਗਰੀ ਕੋਰਸਿਜ ਆਦਿ ਕਰਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ।ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਦੱਸਿਆ ਕਿ ਪਿਛਲੇ ਸਾਲ ਭਾਰਤ ਦੇ ਵੱਖ-ਵੱਖ ਰਾਜਾਂ ਦੇ 800 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਕੀਤਾ ਹੈ ਅਤੇ ਪਿਛਲੇ ਸਾਲ ਵੀ ਇੱਕ ਕਰੋੜ ਦੀ ਸਕਾਲਰਸ਼ਿਪ ਵੰਡੀ ਗਈ ਸੀ।ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਜਨ ਜਨ ਤੱਕ ਸਿੱਖਿਆ ਪਹੁੰਚਾਉਣ ਦਾ ਸੁਪਨਾ ਲੈ ਕੇ ਚੇਅਰਮੈਨ ਅਨਿਲ ਚੋਪੜਾ,ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਹਰ ਸਾਲ ਹੋਣਹਾਰ ਅਤੇ ਜਰੂਰਤਮੰਤ ਵਿਦਿਆਰਥੀਆਂ ਨੂੰ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਸ਼ਿਪ ਦਿੱਤੀ ਜਾਂਦੀ ਹੈ ਤਾਂਕਿ ਆਰਥਿਕ ਰੂਪ ਤੋਂ ਕਮਜੋਰ ਹੋਣ ਦੇ ਕਾਰਨ ਕੋਈ ਵੀ ਵਿਦਿਆਰਥੀ ਪੜਾਈ ਤੋਂ ਵੰਚਿਤ ਨਾ ਰਹੇ।ਚੇਅਰਮੈਨ ਸ਼੍ਰੀ ਚੋਪੜਾ ਨੇ ਸਭ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਇਸ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਕਰਣ ਨੂੰ ਕਿਹਾ।

No comments: