BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਰੀਬ, ਬੇਸਹਾਰਾ, ਲੋੜਵੰਦਾਂ ਤੇ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ 10 ਰੁਪਏ ਵਿੱਚ ਸਾਂਝੀ ਰਸੋਈ ਵਲੋਂ ਮਿਆਰੀ ਭੋਜਨ ਜਲਦੀ ਮੁਹੱਈਆ ਕਰਵਾਇਆ ਜਾਵੇਗਾ-ਡੀ.ਸੀ.

ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਮਨਾਇਆ ਗਿਆ ਜ਼ਿਲਾ ਪੱਧਰੀ ਅੰਤਰ ਰਾਸ਼ਟਰੀ ਰੈਡ ਕਰਾਸ ਦਿਵਸ
ਜਲੰਧਰ 8 ਮਈ (ਜਸਵਿੰਦਰ ਆਜ਼ਾਦ)- ਗਰੀਬ, ਬੇਸਹਾਰਾ, ਲੋੜਵੰਦਾਂ ਅਤੇ ਸਿਵਲ ਹਸਪਤਾਲ ਦੇ ਮਰੀਜਾਂ ਨੂੰ 10 ਰੁਪਏ ਵਿਚ ਸਾਂਝੀ ਰਸੋਈ ਦੁਆਰਾ ਮਿਆਰੀ ਭੋਜਨ ਜ਼ਿਲਾ ਪ੍ਰਸਾਸ਼ਨ,ਰੈਡ ਕਰਾਸ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਲਦੀ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਅੰਤਰ ਰਾਸ਼ਟਰੀ ਰੈਡ ਕਰਾਸ ਦਿਵਸ ਮੌਕੇ ਜ਼ਿਲਾ ਰੈਡ ਕਰਾਸ ਭਵਨ ਜਲੰਧਰ ਵਿਖੇ ਕਰਵਾਏ ਜ਼ਿਲਾ ਪੱਧਰੀ ਸਮਾਗਮ ਵਿਚ ਸ਼ਮਾਂ ਰੌਸ਼ਨ ਕਰਨ ਉਪਰੰਤ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨਾਂ ਕਿਹਾ ਕਿ ਇਹ ਦਿਵਸ ਮਨੁੱਖਤਾ ਦੀ ਭਲਾਈ ਵਜੋਂ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਗਰੀਬ,ਬੇਸਹਾਰਾ ਤੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਮਾਨਵਤਾ ਦੀ ਸੱਚੀ ਸੇਵਾ ਹੈ। ਇਸ ਲਈ ਹਰ ਵਿਅਕਤੀ ਨੂੰ ਅਪਣਾ ਕੁਝ ਸਮਾਂ ਮਾਨਵਤਾ ਦੀ ਸੇਵਾ ਵਿਚ ਅਰਪਿਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਦਿਵਸ ਸਮਾਜਿਕ ਤੇ ਭਾਈਚਾਰਕ ਸਾਂਝ ਤੇ ਉਸਾਰੂ ਸੋਚ ਨੂੰ ਹੋਰ ਮਜਬੂਤ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲਾ ਰੈਡ ਕਰਾਸ ਸੁਸਾਇਟੀ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਹੈ ਅਤੇ ਇਸ ਵਲੋਂ ਮਾਨਵਤਾ ਦੀ ਸੇਵਾ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਬਲੱਡ ਡੁਨੇਸ਼ਨ ਐਸੋਸੀਏਸ਼ਨ( ਰਜਿ.) ਵਲੋਂ ਲਗਾਏ ਗਏ 21ਵੇਂ ਖੂਨਦਾਨ ਕੈਂਪ ਦਾ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਉਦਘਾਟਨ ਕੀਤਾ ਗਿਆ ਅਤੇ ਲੋਕਾਂ ਨੂੰ ਖੂਨਦਾਨ ਦੇ ਮਹਾਨ ਕਾਰਜ ਪ੍ਰਤੀ ਪ੍ਰੇਰਿਤ ਕਰਨ ਲਈ ਖੁਦ ਵੀ ਖੂਨਦਾਨ ਕੀਤਾ ਗਿਆ। ਇਸ ਮੌਕੇ 50 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਉਨਾਂ ਕਿਹਾ ਕਿ ਦੁਨੀਆਂ ਦੇ ਮਹਾਂ ਦਾਨਾਂ ਵਿਚੋਂ ਖੂਨਦਾਨ ਸਭ ਤੋਂ ਉਤੱਮ ਦਾਨ ਹੈ ਜਿਸ ਨਾਲ ਅਸੀਂ ਲੋੜਵੰਦਾਂ ਨੂੰ ਖੂਨਦਾਨ ਕਰਕੇ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਇਸ ਮੌਕੇ ਰੈਡ ਕਰਾਸ ਵਲੋਂ ਚਲਾਏ ਜਾ ਰਹੇ ਗੂੰਗੇ-ਬਹਿਰੇ ਬੱਚਿਆਂ ਦੇ ਸਕੂਲਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਤੇ ਨਸ਼ੇ ਦੀ ਬੁਰੀ ਆਦਤ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਸ਼ੇਸ ਲੋੜਾਂ ਵਾਲੇ ਬੱਚਿਆ ਨੂੰ ਟਰਾਈ ਸਾਈਕਲ, ਵਿਧਵਾਵਾਂ ਨੂੰ ਸਲਾਈ ਮਸ਼ੀਨਾਂ ਤਕਸੀਮ ਕੀਤੀਆਂ ਗਈਆਂ ਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਯੋਗਦਾਨ ਲਈ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੁਰਮੀਤ ਸਿੰਘ, ਐਸ.ਡੀ.ਐਮ.ਜਲੰਧਰ-1 ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਪਰਮਜੀਤ ਸਿੰਘ, ਜ਼ਿਲਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ, ਕਰਨਲ ਮਨਮੋਹਨ ਸਿੰਘ , ਪ੍ਰੋ.ਲਖਬੀਰ ਸਿੰਘ, ਸਮਾਜ ਸੇਵਿਕਾ ਪ੍ਰਮਿੰਦਰ ਬੇਰੀ , ਸ੍ਰੀਮਤੀ ਗੁਰਦੇਵ ਕੌਰ ਸੰਘਾ,ਸ੍ਰੀ ਸਿਕੰਦਰ ਗੁਪਤਾ, ਸ੍ਰੀਮਤੀ ਸੁਮਨ ਸਰੀਨ, ਸ੍ਰੀਮਤੀ ਵੀਨੂੰ ਕੰਬੋਜ, ਸ੍ਰੀਮਤੀ ਰੰਜਨਾ ਬਾਂਸਲ, ਸ੍ਰੀ ਵਰਦਾਨ ਚੱਡਾ ਪ੍ਰਧਾਨ ਬਲੱਡ ਡੁਨੇਸ਼ਨ ਐਸੋਸੀਏਸ਼ਨ (ਰਜਿ.) ਅਤੇ ਹੋਰ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀਆਂ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

No comments: