BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਲੱਗ-ਅਲੱਗ ਝਗੜਿਆਂ ਵਿੱਚ 10 ਜ਼ਖਮੀ

ਹਸਪਤਾਲ ਵਿੱਚ ਇਲਾਜ਼ ਅਧੀਨ ਜ਼ਖਮੀ
ਜਲਾਲਾਬਾਦ 23 ਮਈ (ਬਬਲੂ ਨਾਗਪਾਲ)-ਉਪਮੰਡਲ ਦੇ ਅਲੱਗ-ਅਲੱਗ ਪਿੰਡਾਂ ਵਿੱਚ ਹੋਏ ਝਗੜੇ ਵਿੱਚ 6 ਔਰਤਾਂ ਸਮੇਤ 10 ਜ਼ਖਮੀ ਹੋ ਗਏ। ਹਸਪਤਾਲ ਵਿੱਚ ਜੇਰੇ ਇਲਾਜ ਸੁਰਜੀਤ ਸਿੰਘ ਪੁੱਤਰ ਮਿਲਖਾ ਸਿੰਘ, ਕੁਲਦੀਪ ਸਿੰਘ ਪੁੱਤਰ ਸਵ. ਚੰਨ ਸਿੰਘ, ਸ਼ਿਮਲਾ ਰਾਣੀ ਪਤਨੀ ਸਵ. ਚੰਨ ਸਿੰਘ ਪਿੰਡ ਹਜਾਰਾ ਰਾਮ ਸਿੰਘ ਨੇ ਦੱਸਿਆ ਕਿ 2 ਮਹਿੰਨੇ ਪਹਿਲਾਂ ਸਾਡੇ ਗੁਆਂਢੀ ਨੇ ਉਸ ਤੋਂ 50 ਹਜ਼ਾਰ ਰੁਪਏ ਲਏ ਸੀ ਤੇ ਕਿਹਾ ਸੀ ਕਿ ਤੇਰੇ ਪੁੱਤਰ ਨੂੰ ਹੋਮਗਾਰਡ ਵਿੱਚ ਨੌਕਰੀ ਲਗਾ ਦੇਵਾਂਗਾ ਤੇ ਹੁਣ 2 ਮਹਿੰਨੇ ਬੀਤਣ ਨੂੰ ਆਏ ਹਨ ਤੇ ਨਾ ਤਾਂ ਉਹ ਨੌਕਰੀ ਲਗਵਾ ਰਿਹਾ ਹੈ ਤੇ ਨਾ ਹੀ ਪੈਸੇ ਦੇਣ ਦਾ ਨਾ ਲੇ ਰਿਹਾ ਹੈ ਤੇ ਮੈਂ ਉਸ ਨੂੰ ਕਿਹਾ ਜਾ ਤਾਂ ਮੇਰੇ ਪੈਸੇ ਵਾਪਸ ਕਰ ਦੇ ਨਹੀ ਤਾਂ ਮੈਂ ਥਾਣੇ ਚੱਲੀ ਹਾਂ ਤੇ ਇਹ ਗੱਲ ਸੁਣਦੇ ਸਾਰ ਹੀ ਉਕਤ ਦੋਸ਼ੀ ਤੇ ਉਸ ਦੇ ਨਾਲ 4-5 ਸਾਥੀ ਉਸ ਦੇ ਗੱਲ ਪੇ ਗਏ ਤੇ ਜਦ ਸੁਰਜੀਤ ਸਿੰਘ ਛੁਡਾਉਣ ਲਈ ਆਇਆ ਤਾਂ ਉਸ ਦੇ ਸਿਰ ਵਿੱਚ ਇਟ ਮਾਰ ਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਹਸਪਤਾਲ ਵਿੱਚ ਇਲਾਜ ਅਧੀਨ ਦੂਜੀ ਲੜਾਈ ਵਿੱਚ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ, ਵੀਨਾ ਰਾਣੀ ਪੁੱਤਰੀ ਗੁਰਨਾਮ ਸਿੰਘ ਵਾਸੀ ਹਜਾਰਾ ਰਾਮ ਸਿੰਘ ਨੇ ਦੱਸਿਆ ਕਿ ਉਨਾਂ ਦਾ ਆਪਣੇ ਗੁਆਂਢੀਆਂ ਨਾਲ ਪੈਸਿਆਂ ਦਾ ਲੇਣ ਦੇਣ ਹੈ ਤੇ ਜਦ ਉਹ ਗਲੀ ਵਿਚੋਂ ਲੰਘ ਰਿਹਾ ਸੀ ਤਾਂ ਉਹਨਾਂ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦ ਉਸ ਦੀ ਭੇਣ ਵੀਨਾ ਰਾਣੀ ਉਸ ਨੂੰ ਛੁਡਾਉਣ ਆਈ ਤਾਂ ਉਸ ਨਾਲ ਵੀ ਕੁੱਟਮਾਰ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ।
ਦੂਜੀ ਲੜਾਈ ਵਿੱਚ ਜ਼ਖਮੀ ਹੋਈ ਸ਼ਕੁੰਤਲਾ ਰਾਣੀ ਪਤਨੀ ਸੁਰਜੀਤ ਸਿੰਘ, ਬਲਵਿੰਦਰ ਕੋਰ ਪੁੱਤਰੀ ਸੁਰਜੀਤ ਸਿੰਘ ਝੂਗੇ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ ਉਨਾਂ ਦੀ ਗੁਆਂਡੀਆਂ ਨਾਲ ਪੁਰਾਣੀ ਰੰਜ਼ਿਸ਼ ਚੱਲਦੀ ਆ ਰਹੀ ਹੈ ਤੇ ਜਦ ਵੀ ਉਨਾਂ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਹਰ ਵਾਰ ਸਾਡਾ ਨਾਂ ਰੱਖ ਦਿੰਦੇ ਹਨ ਕਿ ਇਹ ਕੰਮ ਤੁਸੀ ਕਰਵਾਇਆ ਹੈ ਤੇ ਹੁਣ ਵੀ ਬੀਤੇ ਦਿਨ ਉਨਾਂ 'ਤੇ ਪਰਚਾ ਦਰਜ ਹੋਇਆ ਤੇ ਉਸੇ ਗੱਲ ਦੀ ਰੰਜ਼ਿਸ਼ ਦੇ ਚੱਲਦਿਆਂ ਉਹ ਜਦ ਸਤਸੰਗ ਸੁਣ ਕੇ ਘਰ ਆ ਰਹੀਆਂ ਸਨ ਤਾਂ ਉਕਤ ਲੋਕ ਉਨਾਂ ਨੂੰ ਖਿੱਚ ਕੇ ਆਪਣੇ ਘਰ ਲੇ ਗਏ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਜ਼ਖਮੀ ਕਰ ਦਿੱਤਾ।
ਦੂਜੀ ਧਿਰ ਦੇ ਰਛਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਵੀਨਾ ਰਾਣੀ ਪਤਨੀ ਰਛਪਾਲ ਸਿੰਘ, ਅਮਨਜੀਤ ਕੌਰ ਪੁੱਤਰੀ ਚੰਨ ਸਿੰਘ ਵਾਸੀ ਝੂਗੇ ਜਵਾਹਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੇ ਪਲਾਟਾਂ ਵਿੱਚ ਟਰਾਲੀਆਂ ਨਾਲ ਮਿੱਟੀ ਪੇ ਰਹੀ ਸੀ ਤੇ ਜਦ ਉਕਤ ਲੋਕਾਂ ਦੇ ਪਲਾਟ ਵਿੱਚ ਮਿੱਟੀ ਦੀ ਵਾਰੀ ਆਈ ਤਾਂ ਟਰਾਲੀਆਂ ਵਾਲੇ ਕਹਿਣ ਲੱਗੇ ਕਿ ਮਿੱਟੀ ਖਤਮ ਹੋ ਗਈ ਹੈ ਤੇ ਉਕਤ ਲੋਕ ਕਹਿਣ ਲੱਗੇ ਕਿ ਟਰਾਲੀ ਵਾਲਿਆਂ ਨੂੰ ਮਿੱਟੀ ਪਾਉਣ ਤੋਂ ਤੁਸੀ ਰੋਕਿਆ ਹੈ, ਜਿਸ ਦੇ ਚੱਲਦਿਆਂ ਉਹ ਉਨਾਂ ਦੇ ਗੱਲ ਪੇ ਗਏ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

No comments: