BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ 2 ਔਰਤਾਂ ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ ਔਰਤਾਂ
ਜਲਾਲਾਬਾਦ 6 ਮਈ (ਬਬਲੂ)-ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਗੁਰਮੀਤ ਕੌਰ ਪਤਨੀ ਜੀਤ ਸਿੰਘ ਪਿੰਡ ਚੱਕ ਟਾਹਲੀ ਵਾਲਾ ਨੇ ਦੱਸਿਆ ਕਿ ਉਨਾਂ ਦੇ ਘਰ ਦੇ ਸਾਹਮਣੇ ਉਨਾਂ ਦੀ ਜਗਾਂ ਹੈ, ਜਿਥੇ ਉਨਾਂ ਦੇ ਗੁਆਂਡੀਆਂ ਨੇ ਤੂੜੀ ਸੁਟ ਦਿੱਤੀ ਤੇ ਉਨਾਂ ਦੇ ਰੋਕਣ 'ਤੇ ਉਕਤ ਪਾਰਟੀ ਦੇ ਬੰਦੇ ਅਤੇ ਔਰਤਾਂ ਨੇ ਉਸ ਨਾਲ ਝਗੜਾ ਕਰਨ ਲੱਗੇ ਤੇ ਕੱਪੜੇ ਪਾੜ ਕੇ ਜ਼ਖਮੀ ਕਰ ਦਿੱਤਾ। ਦੂਜੀ ਧਿਰ ਦੀ ਸਤਨਾਮ ਕੌਰ ਪਤਨੀ ਜਗਨ ਸਿੰਘ ਪਿੰਡ ਚੱਕ ਟਾਹਲੀ ਵਾਲਾ ਇਲਾਜ ਅਧੀਨ ਨੇ ਦੱਸਿਆ ਕਿ ਉਨਾਂ ਕੋਲ ਇਹ ਜਗਾਂ ਬਹੁਤ ਸਮੇਂ ਤੋਂ ਹੈ ਤੇ ਕੱਲ ਉਨਾਂ ਨੇ ਉਥੇ ਤੂੜੀ ਰੱਖੀ ਤਾਂ ਉਕਤ ਲੋਕ ਕਹਿਣ ਲੱਗੇ ਕਿ ਤੁਸੀ ਇਥੇ ਤੂੜੀ ਕਿਉਂ ਰੱਖੀ ਹੈ ਤੇ ਇਹ ਜਗਾਂ ਸਾਡੀ ਹੈ, ਤੇ ਉਹ 3-4 ਜਣੇ ਮੇਰੇ ਗੱਲ ਪੇ ਗਏ ਤੇ ਕੁੱਟਮਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ।

No comments: