BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਪੁਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ 'ਤੇਜਾ ਸਿੰਘ ਸਮੁੰਦਰੀ ਓਵਰਆਲ ਜਨਰਲ ਚੈਪੀਅਨਸ਼ਿਪ ਟਰਾਫੀ 22ਵੀਂ ਵਾਰ ਮੁੜ ਜਿੱਤੀ ਹੈ

ਜਲੰਧਰ 9 ਮਈ (ਗੁਰਕੀਰਤ ਸਿੰਘ)- ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕਰਨ ਵਾਲੇ ਲਾਇਪੁਰ ਖ਼ਾਲਸਾ ਕਾਲਜ, ਜਲੰਧਰ ਲਈ ਬਹੁਤ ਫ਼ਖਰ ਵਾਲੀ ਗੱਲ ਹੈ ਕਿ ਕਾਲਜ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ 'ਤੇਜਾ ਸਿੰਘ ਸਮੁੰਦਰੀ ਓਵਰਆਲ ਜਨਰਲ ਚੈਪੀਅਨਸ਼ਿਪ ਟਰਾਫੀ 22ਵੀਂ ਵਾਰ ਮੁੜ ਜਿੱਤੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਾਲਜ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਇਹ ਟਰਾਫੀ ਜਿੱਤਦਾ ਆ ਰਿਹਾ ਹੈ ਅਤੇ ਇਸ ਸਾਲ ਇਹ ਟਰਾਫੀ 22 ਵੀਂ ਵਾਰ ਜਿੱਤੀ ਹੈ। ਉਨਾਂ ਕਿਹਾ ਕਿ ਕਾਲਜ ਦੇ ਖੇਡ ਵਿਭਾਗ ਨੇ ਹੁਣ ਤੱਕ 2 ਖਿਡਾਰੀ ਪਦਮਸ਼੍ਰੀ, 6 ਖਿਡਾਰੀ ਅਰਜਨ ਅਵਾਰਡੀ, 1 ਖਿਡਾਰੀ ਦਰੋਣਾਚਾਰੀਆ ਅਵਾਰਡੀ, 2 ਖਿਡਾਰੀ ਧਿਆਨ ਚੰਦ ਅਵਾਰਡੀ ਅਤੇ 17 ਉਲੰਪੀਅਨ ਖਿਡਾਰੀ ਪੈਦਾ ਕੀਤੇ ਹਨ। ਇਨਾਂ ਤੋਂ ਇਲਾਵਾਂ ਅਨੇਕਾਂ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਵੀ ਪੈਦਾ ਕੀਤੇ ਹਨ। ਕਾਲਜ ਦੇ ਬਹੁਤ ਸਾਰੇ ਖਿਡਾਰੀ ਦੇਸ਼-ਵਿਦੇਸ਼ ਵਿਚ ਵੱਡੇ ਅਹੁੱਦਿਆਂ ਉਤੇ ਵੀ ਸੇਵਾਵਾਂ ਨਿਭਾ ਰਹੇ ਹਨ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਇਹ ਪ੍ਰਾਪਤੀਆਂ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਸਰਦਾਰ ਬਲਬੀਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਹੋ ਰਹੀਆਂ ਹਨ ਕਿਉਂਕਿ ਉਨਾਂ ਦਾ ਸੁਪਨਾ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਕੇ ਆਪਣਾ ਭਵਿੱਖ ਉਜਵੱਲ ਕਰਨਾ ਚਾਹੀਦਾ ਹੈ। ਗਵਰਨਿੰਗ ਕੌਂਸਲ ਦੇ ਮੌਜੂਦਾ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੀ ਉਸੇ ਸੋਚ ਤੇ ਚਲਦਿਆਂ ਖਿਡਾਰੀਆਂ ਨੂੰ ਵੱਧ ਤਂ ਵੱਧ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਸਰਦਾਰ ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ ਗਵਰਨਿੰਗ ਕੌਂਸਲ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡੀਨ ਸਪੋਰਟਸ ਸਿਮਰਨਜੀਤ ਸਿੰਘ ਬੈਂਸ, ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਅਤੇ ਡਾ. ਤਰਸੇਮ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਖਿਡਾਰੀਆਂ, ਕੋਚ ਅਤੇ ਸਪੋਰਟਸ ਕਮੇਟੀ ਦੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕਾਮਨਵੈਲਥ ਗ੍ਰਿਕੋ ਰੋਮਨ ਕੁਸ਼ਤੀ ਚੈਪੀਅਨਸ਼ਿਪ ਵਿਚੋਂ ਸਿਲਵਰ ਮੈਡਲ ਜੇਤੂ ਕਾਲਜ ਪਹਿਲਵਾਨ ਖਿਡਾਰੀ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ।

No comments: