BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚਂਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ ਦਾ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦਾ ਬਾਰਵੀਂ ਦਾ ਨਤੀਜਾ ਬੇੱਹਦ ਸ਼ਾਨਦਾਰ

ਜਲੰਧਰ 15 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚਂਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ ਦਾ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦਾ ਬਾਰਵੀਂ ਦਾ ਮਾਰਚ 2017 ਦਾ ਨਤੀਜਾ ਬੇੱਹਦ ਸ਼ਾਨਦਾਰ ਰਿਹਾ। ਜਿਸ ਵਿਚ ਕਾਮਰਸ ਗਰੁਪ ਦੀ ਕੁਮਾਰੀ ਸਿਮੀ ਸ਼ਰਮਾ 450 ਵਿਚੋਂ 406 ਅੰਕ ਲੈ ਕੇ ਸਕੂਲ ਵਿਚ ਪਹਿਲੇ ਸਥਾਨ ਤੇ ਰਹੀ। ਕੁਮਾਰੀ ਗੀਤਾਕਸ਼ੀ ਗੋਇਲ 397 ਅੰਕਾਂ ਨਾਲ ਦੂਜੇ ਸਥਾਨ ਤੇ ਰਹੀ, ਕੁਮਾਰੀ ਪ੍ਰਿੰਸੀ 388 ਅੰਕਾਂ ਨਾਲ ਤੀਜੇ, ਕੁਮਾਰੀ ਟਿਸ਼ਾ 387 ਅੰਕਾਂ ਨਾਲ ਛੋਥੇ ਸਥਾਨ ਤੇ ਰਹੀ। ਆਰਟਸ ਗਰੁਪ ਵਿਚ ਕੁਮਾਰੀ ਆਯੂਸ਼ੀ ਪੂਰੀ 450 ਵਿਚੋਂ 396 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ ਅਤੇ ਕੁਮਾਰੀ ਨੰਦਿਨੀ ਸ਼ਰਮਾ 395 ਅੰਕਾਂ ਨਾਲ ਦੂਜੇ ਸਥਾਨ ਤੇ ਰਹੀ ਅਤੇ ਰੂਚਿਕਾ 377 ਅੰਕਾਂ ਨਾਲ ਤੀਜੇ ਸਥਾਨ ਤੇ ਰਹੀ। ਮੈਡੀਕਲ ਗਰੁਪ ਵਿਚ ਕ੍ਰਿਤਿਕਾ ਬਹਿਲ 375 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ, ਸੁਕ੍ਰਿਤੀ ਦੱਤਾ 374 ਅੰਕਾਂ ਨਾਲ ਦੂਜੇ ਸਥਾਨ ਤੇ ਰਹੀ। ਨਾਨ ਮੈਡੀਕਲ ਗਰੁਪ ਵਿਚ ਕੁਮਾਰੀ ਦੀਕਸ਼ਾ 349 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ ਅਤੇ ਪ੍ਰਿਆ ਜੁਲਕਾ 338 ਅੰਕਾਂ ਨਾਲ ਦੂਜੇ ਸਥਾਨ ਤੇ ਰਹੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਤੇ ਸਕੂਲ਼ ਦੇ ਇੰਚਾਰਜ ਸ਼੍ਰੀਮਤੀ ਕੁਸੁਮ ਮਿੱਢਾ ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

No comments: