BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਐਸ.ਈ.ਬੀ ਦੇ +2 ਦੇ ਨਤੀਜਿਆਂ ਵਿੱਚ ਨਾਮ ਚਮਕਾਉਣ ਵਾਲੇ ਸੇਂਟ ਸੋਲਜਰ ਵਿਦਿਆਰਥੀ ਸਨਮਾਨਿਤ

ਜਲੰਧਰ 16 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਪੰਜਾਬ ਸਕੂਲ਼ ਐਜੂਕੇਸ਼ਨ ਬੋਰਡ ਦੇ +2 ਦੇ ਨਤੀਜਿਆਂ ਵਿੱਚ ਨਾਮ ਚਾਮਕਾਉਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੌਪੜਾ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿੱਚ ਰਵਨੀਤ ਬੈਂਸ ਨੇ 84%, ਸ਼ਰੇਆ ਨੇ 81%, ਨਾਨ ਮੈਡੀਕਲ ਵਿੱਚ ਵਿਦਿਆਰਥੀਆਂ ਸਾਹਿਲ ਸ਼ਰਮਾ ਨੇ 85%, ਅਨਮੋਲ ਅਰੋੜਾ ਨੇ 83%, ਤਵਨੀਤ ਨੇ 72%, ਕਾਮਰਸ ਸਟਰੀਮ ਵਿੱਚ ਸ਼ਿਵਮ ਬੇਰੀ ਨੇ 87.7%, ਰਿਤੀਕਾ ਨੇ 78.6%, ਅਮਨਜੋਤ ਕੌਰ ਨੇ 75.7%, ਪੰਕਜ ਨੇ 75.5%, ਕਾਜਲ ਭਗਤ ਨੇ 75%, ਸਿਮਰਨ ਨੇ 75%, ਮੁਸਕਾਨ ਨੇ 72%, ਮੋਨਿਕਾ ਨੇ 72%ਅੰਕ, ਆਰਟਸ ਸਟਰੀਮ ਵਿੱਚ ਹਰਵਿੰਦਰ ਨੇ 81%, ਅਨੀਤਾ ਕੁਮਾਰੀ ਨੇ 80%, ਵਿਜੈ ਨੇ 78%, ਦੀਕਸ਼ਾ ਨੇ 77%, ਮਾਨਸੀ, ਰੇਖਾ ਅਤੇ ਰਿਸ਼ੀਪਾਲ ਨੇ 76% ਮ ਗਾਇਤਰੀ ਦੇਵੀ ਨੇ 75%, ਸਾਹਿਲਦੀਪ ਸਿੰਘ, ਪਰਵਿੰਦਰ, ਮੋਨੂ ਯਾਦਵ ਨੇ 74%, ਨਿਤੀਨ ਕੁਮਾਰ, ਦੀਪਿਕਾ ਨੇ 73% ਅੰਕ ਪ੍ਰਾਪਤ ਕੀਤੇ ਹਨ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਸਭ ਵਿਦਿਆਰਥੀਆਂ, ਉਨਾਂ ਦੇ ਮਾਤਾ ਪਿਤਾ, ਸਭ ਪ੍ਰਿੰਸੀਪਲ ਅਤੇ ਸਟਾਫ ਮੈਨਬਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਨੂੰ ਆਪਣੇ ਵਿਦਿਆਰਥੀਆਂ ਉੱਤੇ ਗਰਵ ਹੈ ਅਤੇ ਉਹ ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਹਨ।

No comments: