BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਰੁਜ਼ਗਾਰ ਅਧਿਆਪਕਾਂ ਦੇ ਵਫ਼ਦ ਨੇ ਵਿਧਾਇਕ ਰਾਣਾ ਸੋਢੀ ਨਾਲ ਕੀਤੀ ਮੁਲਾਕਾਤ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਪੰਜਾਬ ਦੇ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਨੇ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਅਤੇ ਕੈਪਟਨ ਸਰਕਾਰ ਵੱਲੋਂ ਚੋਣ ਮਨੋਰਥ 'ਚ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਜਿਸ 'ਚ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਘਰ-ਘਰ ਨੌਕਰੀ ਦਿੱਤੀ ਜਾਵੇਗੀ ਅਤੇ ਇਸ ਲਈ ਉਨਾਂ ਵਿਧਾਇਕ ਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੋਪਿਆ ਅਤੇ ਰਾਣਾ ਸੋਢੀ ਨੇ ਵਫ਼ਦ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਇਸ ਮੰਗ ਨੂੰ ਜਲਦੀ ਹੀ ਪੂਰਾ ਕਰਨ ਦਾ ਯੂਨੀਅਨ ਨੂੰ ਭਰੋਸਾ ਵੀ ਦਿੱਤਾ। ਵਫ਼ਦ ਨੇ ਮੰਗ ਪੱਤਰ ਜਰੀਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਨੂੰ ਰੁਜ਼ਗਾਰ ਦੇ ਕੇ ਆਪਣੇ ਚੋਣ ਮਨੋਰਥ ਨੂੰ ਪੂਰਾ ਕਰੇ। ਇਸ ਮੌਕੇ ਪ੍ਰਧਾਨ ਪਿ੍ਰੰਸ ਵਧਵਾ ਨਾਲ ਮੈਂਬਰ ਜਗਦੀਸ਼ ਪੰਜੇ ਕੇ, ਕੁਲਵਿੰਦਰ ਚੱਕ ਬਜੀਦਾ, ਦੀਪਕ ਕੁਮਾਰ, ਪਰਮਜੀਤ ਸਿੰਘ, ਰਜਿੰਦਰ ਕੁਮਾਰ, ਰਾਧਾ ਕ੍ਰਿਸ਼ਨ, ਪ੍ਰਵੇਸ਼ ਕੁਮਾਰ, ਲੇਖ ਰਾਜ, ਸੰਦੀਪ ਸਿੰਘ ਆਦਿ ਮੌਜੂਦ ਸਨ।

No comments: