BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫ਼ਾਜ਼ਿਲਕਾ ਦੀਆਂ ਮੰਡੀਆਂ 'ਚ ਢਿੱਲੀ ਲਿਫ਼ਟਿੰਗ ਨਾਲ ਲੱਗੇ ਬੋਰੀਆਂ ਦੇ ਅੰਬਾਰ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ):  ਪੰਜਾਬ ਸਰਕਾਰ ਵੱਲੋਂ ਕਣਕ ਦੀ ਆਮਦ ਨੂੰ ਲੈ ਕੇ ਇਸ ਵਾਰ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਉਲਟ ਫ਼ਾਜ਼ਿਲਕਾ ਅਨਾਜ਼ ਮੰਡੀ ਵਿਚ ਕਣਕ ਦੀ ਖਰੀਦ ਤੋਂ ਬਾਅਦ ਲਿਫ਼ਟਿੰਗ ਦੀ ਮਾੜੀ ਹਾਲਤ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਜਿਸ ਕਾਰਨ ਆੜਤੀ ਵਰਗ ਭਾਰੀ ਪਰੇਸ਼ਾਨੀ ਵਿਚ ਚਲ ਰਿਹਾ ਹੈ। ਪਹਿਲਾ ਟਰੱਕ ਯੂਨੀਅਨ ਅਤੇ ਟੈਂਡਰ ਪ੍ਰਾਪਤ ਠੇਕੇਦਾਰਾਂ ਵਿਚਾਲੇ ਚੱਲੇ ਵਿਵਾਦ ਕਾਰਨ ਲਿਫ਼ਟਿੰਗ ਦਾ ਕੰਮ ਰੁਕਿਆ ਰਿਹਾ। ਜਦੋਂ ਲਿਫ਼ਟਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਕਣਕ ਦੀ ਆਮਦ ਤੇਜ਼ ਹੋ ਗਈ। ਫ਼ਾਜ਼ਿਲਕਾ ਅਨਾਜ ਮੰਡੀ ਵਿਚ ਆੜਤੀਆਂ ਨੇ ਦੱਸਿਆ ਕਿ ਐਫ.ਸੀ.ਆਈ. ਸਮੇਤ 6 ਸਰਕਾਰੀ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰ ਰਹੀਆਂ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਟਰੱਕਾਂ ਵਿਚ ਲਦਾਈ ਦੇ ਨਾਲ ਨਾਲ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆ ਟਰਾਲੀਆਂ ਲਗਾ ਕੇ ਟਰਾਲੀਆਂ 'ਤੇ ਲਿਫ਼ਟਿੰਗ ਕਰਵਾਈ ਜਾ ਰਹੀ ਹੈ। ਪਰ ਸਥਾਨਕ ਪ੍ਰਸ਼ਾਸਨ ਆਲਾ ਅਫ਼ਸਰਾਂ ਨੂੰ ਖੁਸ਼ ਕਰਨ ਲਈ ਲਿਫ਼ਟਿੰਗ ਦਾ ਕੰਮ ਛੇਤੀ ਨੇਪਰੇ ਚਾੜਨ ਦੇ ਮੁੱਦੇ ਨੂੰ ਲੈ ਕੇ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ ਟਰਾਲੀਆਂ 'ਤੇ ਲਿਫ਼ਟਿੰਗ ਕਰਵਾ ਰਿਹਾ ਹੈ, ਪਰ ਫ਼ਿਰ ਵੀ ਲਿਫ਼ਟਿੰਗ ਦੇ ਕੰਮ ਵਿਚ ਸੁਧਾਰ ਨਹੀ ਆ ਰਿਹਾ।

No comments: