BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀ ਪੰਛੀ ਬਣ ਬੋਲੇ ਸੇਵ ਬਰਡ

ਜਲੰਧਰ 9 ਮਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਸਿਲਵਰ ਕੁੰਜ ਵਿੱਚ ਕਿੰਡਰਗਾਰਟਨ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਸੇਵ ਬਰਡਸ ਵਿਸ਼ੇ ਉੱਤੇ ਫੈਂਸੀ ਡ੍ਰੈਸ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸੁਧਾਂਸ਼ੁ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀ ਮੋਰ, ਤੋਤਾ, ਹੰਸ, ਮੇਨਾ, ਕਬੂਤਰ ਆਦਿ ਬਣ ਸੰਸਥਾ ਵਿੱਚ ਆਏ। ਵਿਦਿਆਰਥੀਆਂ ਨੇ ਪੰਛੀਆਂ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਉੱਤੇ ਪਾਣੀ ਰੱਖਣ ਨੂੰ ਕਿਹਾ।ਇਸ ਮੌਕੇ ਨਾਮਿਤ, ਹਿਤੇਸ਼, ਹਿਮਾਂਸ਼ੁ, ਅਰਨਵ, ਸਮਰਪ੍ਰੀਤ ਨੇ ਪਹਿਲਾ, ਅਨੁਰਾਗ, ਵਿਵੇਕ, ਸੁਮਿਤ, ਆਇਨ ਨੇ ਦੂਸਰਾ, ਹਰਸਨ, ਜਸਦੀਪ, ਦਕਸ਼, ਚੇਸ਼ਠਾ, ਪ੍ਰਭਲੀਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸੁਧਾਂਸ਼ੁ ਗੁਪਤਾ ਨੇ ਵਿਦਿਆਰਥੀਆਂ ਦੀ ਸ਼ਲਾਗਾ ਕਰਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

No comments: