BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਨੇ ਨਸ਼ਿਆਂ ਖਿਲਾਫ ਕਰਵਾਇਆ ਲੋਕਾਂ ਨੂੰ ਜਾਗਰੂਕ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਜਿਲਾ ਪੁਲਿਸ ਫਾਜਿਲਕਾ ਵੱਲੋਂ ਨਸ਼ੇ ਛੱਡੋ ਕੋਹੜ ਵੱਢੋਂ ਤਹਿਤ ਆਮ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸ਼ੁਰੂ ਕੀਤੇ ਸਿਲਸਿਲੇ ਵਿਚ ਪਿੰਡ ਜੰਡਵਾਲਾ ਭੀਮੇਸ਼ਾਹ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਤੌਰ ਤੇ ਪੁੱਜੇ ਡੀਐਸਪੀ ਜਲਾਲਾਬਾਦ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਬੋਲਦਿਆਂ ਪੰਚਾਇਤੀ ਨੁਮਾਇੰਦਿਆਂ, ਮੋਹਤਬਰਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਉਹ ਨਸ਼ਾ ਵੇਚਣ ਵਾਲਿਆਂ ਨਾਲ ਖੁਦ ਸਖ਼ਤੀ ਨਾਲ ਪੇਸ਼ ਆਉਣ ਅਤੇ ਇਸ ਦੀ ਸੂਚਨਾ ਪੁਲਿਸ ਕੋਲ ਵੀ ਪੁੱਜਦੀ ਕਰਨ ਤਾ ਜੋ ਸਮਾਜ ਵਿਰੋਧੀ ਅਨਸਰਾਂ ਦਾ ਖ਼ਾਤਮਾ ਕੀਤਾ ਜਾ ਸਕੇ। ਇਸ ਮੌਕੇ ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਬਰਜਿੰਦਰ ਸਿੰਘ , ਪੰਜਾਬ ਕਿਸਾਨ ਕਾਗਰਸ ਸੈੱਲ ਦੇ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਖੇੜਾ, ਰਮੇਸ਼ ਹਰੀਪੁਰਾ, ਓਮ ਪ੍ਰਕਾਸ਼ ਰੈਕਸ਼, ਪ੍ਰੇਮ ਕੁਮਾਰ ਖੇੜਾ, ਲਖਮੀਰ ਸਿੰਘ, ਰਾਜੇਸ਼ ਕੁਮਾਰ, ਕੁਲਦੀਪ ਸਿੰਘ ਬੱਬੀ, ਮਨੂੰ ਵਾਟਸ, ਸੈਮੀ ਖੇੜਾ ਅਤੇ ਹਰਪਾਲ ਸਿੰਘ ਚਾਵਲਾ ਸਮੇਤ ਕਈ ਹਾਜਰ ਸਨ।

No comments: