BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿਦਿਆਰਥੀਆਂ ਨੇ ਮਨਾਇਆ ਵਰਲਡ ਬੇਕਿੰਗ ਡੇ

ਜਲੰਧਰ 18 ਮਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਲੋਂ ਵਰਲਡ ਬੇਕਿੰਗ ਡੇ ਮਨਾਇਆ ਗਿਆ ਜਿਸ ਵਿੱਚ ਡਾਇਰੈਕਟਰ ਪ੍ਰੋ.ਸਮੀਰ ਠਾਕੁਰ ਦੇ ਦਿਸ਼ਾ ਨਿਰਦੇਸ਼ਾ ਉੱਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਰੀਨਾ, ਰੋਹਨਮ ਸ਼ੁਬਰਿੰਦਰ, ਦੀਪਕ, ਨੀਰਜ, ਕਨਿਸ਼ਕ ਆਦਿ ਨੇ ਭਾਗ ਲਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਸ਼ੈਫ ਮਨੀਸ਼ ਗੁਪਤਾ ਦੀ ਦੇਖਰੇਖ ਵਿੱਚ ਵੱਖ-ਵੱਖ ਪ੍ਰਕਾਰ ਦੇ ਬੇਕਰੀ ਉਤਪਾਦ ਜਿਵੇਂ ਕੇਕ, ਕੋਕੋਨਟ ਮੈਰੂਨ, ਚਾਕਲੇਟ ਚਿਪਸ, ਮੈਲਟਿੰਗ ਮੋਮੈਂਟਸ, ਲਿਟਿਲ ਹਾਰਟ, ਫਰੈਂਚ ਲੋਫ, ਫੋਕਸਇਏ ਬ੍ਰੈਡ, ਮਸਾਲਾ ਬ੍ਰੈਡ, ਪਾਇਨਐਪਲ ਪੈਸਟਰੀ, ਪੇਸਟਰੀ, ਬਲ਼ੈਕ ਫਾਰੈਸਟ ਪੈਸਟਰੀ ਆਦਿ ਤਿਆਰ ਕੀਤੇ। ਪ੍ਰੋ.ਸਮੀਰ ਠਾਕੁਰ ਨੇ ਸਭ ਉਤਪਾਦਾਂ ਨੂੰ ਚੈਕ ਕਰਦੇ ਹੋਏ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਹੋਟਲ ਮੈਨੇਜਮੈਂਟ ਦੇ ਖੇਤਰ ਵਿੱਚ ਬੇਕਰੀ ਉਤਪਾਦਾਂ ਦੀ ਜਾਣਕਾਰੀ ਹੋਣਾ ਮਹੱਤਵਪੂਰਣ ਦੱਸਿਆ।

No comments: