BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਸ 'ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼, ਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਇਲਾਜ ਅਧੀਨ ਜ਼ਖਮੀ
ਜਲਾਲਾਬਾਦ 6 ਮਈ (ਬਬਲੂ ਨਾਗਪਾਲ)-ਇਸ ਸਬੰਧੀ ਹਲਫਿਆ ਬਿਆਨ ਦਿੰਦਿਆਂ ਬਖਸ਼ੀਸ਼ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ 2/5/2017 ਨੂੰ ਕਰੀਬ ਰਾਤ ਦੇ 9 ਵਜੇ ਉਹ ਅਤੇ ਉਹ ਆਪਣੇ ਚਾਚੇ ਦੇ ਪੁੱਤਰ ਸਲੀਮ ਸਿੰਘ ਖੇਤਾਂ ਨੂੰ ਜਾ ਰਹੇ ਸੀ ਤਾਂ ਅੱਗੇ ਮਲਕੀਤ ਸਿੰਘ ਫੋਜੀ ਪੁੱਤਰ ਰੇਸ਼ਮ ਸਿੰਘ ਨਸ਼ੇ ਵਿੱਚ ਟੁੰਨ ਹੋ ਕੇ ਬੇਠਾ ਸੀ ਤੇ ਉਨਾਂ ਨੂੰ ਗਾਹਲਾਂ ਕੱਢਣ ਲੱਗ ਪਿਆ ਤੇ ਉਨਾਂ ਨੇ ਉਸ ਨੂੰ ਰੋਕਿਆ ਤਾਂ ਉਹ ਸਾਡੇ ਗੱਲ ਪੇ ਗਿਆ ਤੇ ਰੋਲਾ ਸੁਣ ਕੇ ਸਾਡਾ ਭਰਾ ਪਰਸ਼ੋਤਮ ਸਿੰਘ ਵੀ ਉਥੇ ਆ ਗਿਆ ਤੇ ਉਸ ਦੇ ਪਹੁੰਚਦਿਆਂ ਹੀ ਮਲਕੀਤ ਸਿੰਘ ਨੇ ਲੋਹੇ ਦੀ ਸਬਲ ਉਸ ਦੇ ਸਿਰ ਵਿੱਚ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਮਲਕੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਤੇ ਉਨਾਂ ਨੇ ਪਰਸ਼ੋਤਮ ਸਿੰਘ ਨੂੰ ਸਰਕਾਰੀ ਹਸਪਤਾਲ ਦਾਿਖਲ ਕਰਾਇਆ। ਇਸ ਸਬੰਧੀ ਉਨਾਂ ਨੇ ਪੂਲਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਅਜੇ ਤੱਕ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਉਨਾਂ ਨੇ ਪੁਲਸ ਪ੍ਰਸ਼ਾਸ਼ਨ ਅੱਗੇ ਮੰਗ ਕੀਤੀ ਹੈ, ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

No comments: