BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਧੁਨਿਕਤਾ ਦੀ ਭੇਟ ਚੜਿਆ ਮਿੱਟੀ ਦੇ ਭਾਂਡੇ ਬਣਾਉਣ ਦਾ ਕਾਰੋਬਾਰ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਉਤਰ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਦੇ ਬਾਵਜੂਦ ਮਿੱਟੀ ਦੇ ਭਾਂਡਿਆਂ ਦਾ ਕਾਰੋਬਾਰ ਕਰਨ ਵਾਲੇ ਘੁਮਿਆਰ ਅੱਜ ਖ਼ਾਲੀ ਹੱਥ ਸੜਕਾਂ 'ਤੇ ਆਪਣੀ ਮਿਹਨਤ ਦਾ ਮੁੱਲ ਨਾ ਪੈਂਦਾ ਦੇਖ ਕਿਸਮਤ ਨੂੰ ਕੋਸ ਰਹੇ ਹਨ। ਕਦੇ ਸਮਾਂ ਹੁੰਦਾ ਸੀ ਕਿ ਹਰ ਘਰ ਵਿਚ ਘੜਿਆ ਦਾ ਪਾਣੀ ਪੀਤਾ ਜਾਂਦਾ ਸੀ, ਪਰ ਸਮੇਂ ਵਿਚ ਆਈ ਤਬਦੀਲੀ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਮਿੱਟੀ ਦੇ ਬਣੇ ਭਾਂਡਿਆਂ ਦੇ ਪਾਣੀ ਨੂੰ ਲੋਕ ਕਦੇ ਪਹਿਲ ਦਿੰਦੇ ਸੀ ਪਰ ਅੱਜ ਇਸ ਦੀ ਥਾਂ ਫ਼ਰਿਜਾਂ, ਵਾਟਰ ਕੂਲਰਾਂ ਨੇ ਲੈ ਲਈ ਹੈ। ਨੌਜਵਾਨ ਪੀੜੀ ਦੇ ਨਾਲ ਨਾਲ ਬਜ਼ੁਰਗ ਵੀ ਮਿੱਟੀ ਦੇ ਭਾਂਡਿਆਂ ਵਾਲੀ ਇਸ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਨ, ਉਹ ਵੀ ਹੁਣ ਫ਼ਰਿਜਾਂ ਦੇ ਠੰਢੇ ਪਾਣੀਆਂ ਦੇ ਆਦੀ ਹੋ ਚੁੱਕੇ ਹਨ। ਮਿੱਟੀ ਦੇ ਭਾਂਡਿਆਂ ਵਿਚ ਪਾਣੀ ਹਾਨੀਕਾਰਕ ਤੱਤਾਂ ਨੂੰ ਖ਼ਤਮ ਕਰ ਦਿੰਦਾ ਸੀ, ਜਦੋਂ ਕਿ ਫ਼ਰਿਜਾਂ ਵਿੱਚੇ ਪਾਣੀ ਵਿਚ ਅਜਿਹਾ ਨਹੀ ਹੋ ਰਿਹਾ, ਜਿਸ ਕਰਕੇ ਲੋਕ ਪਿਛਲੇ ਸਮੇਂ ਦੇ ਮੁਕਾਬਲੇ ਹੁਣ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਫ਼ਾਜ਼ਿਲਕਾ ਦੇ ਰੇਲਵੇ ਸਟੇਸ਼ਨ ਰੋਡ 'ਤੇ ਮਿੱਟੀ ਦੇ ਭਾਂਡਿਆਂ ਦਾ ਕੰਮ ਕਰਦੇ ਘੁਮਿਆਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨਾਂ ਜ਼ਿੰਦਗੀ 'ਚ ਕਈ ਦੌਰ ਦੇਖੇ ਪਰ ਅਜਿਹਾ ਦੌਰ ਕਰਦੇ ਨਹੀ ਦੇਖਿਆ ਜਦੋਂ ਉਨਾਂ ਦਾ ਮੰਨ ਜੱਦੀ ਪੁਸ਼ਤੀ ਕੰਮ ਨੂੰ ਤਿਆਗਣ ਦਾ ਹੋ ਗਿਆ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਦੀ 80 ਫ਼ੀਸਦੀ ਜਨਤਾ ਮਿੱਟੀ ਦੇ ਭਾਂਡਿਆਂ ਨੂੰ ਵਿਸਾਰ ਚੁੱਕੀ ਹੈ। ਉਨਾਂ ਕਿਹਾ ਕਿ ਘਾਟੇ ਦਾ ਸੌਦਾ ਬਣੇ ਇਸ ਕੰਮ ਵਿਚ ਖਰਚਾ ਅਤੇ ਮਿਹਨਤ ਜ਼ਿਆਦਾ ਲੱਗਦੀ ਹੈ। ਹਾਲਾਤ ਇਹ ਹਨ ਕਿ ਖ਼ਰਚ ਕੀਤੀ ਗਈ ਲਾਗਤ ਵੀ ਉਨਾਂ ਨੂੰ ਨਹੀਂ ਮੁੜਦੀ। ਉਨਾਂ ਦੱਸਿਆ ਕਿ ਉਹ 12ਵੀਂ ਤੱਕ ਪੜੇ ਹਨ, ਇਸ ਦੇ ਬਾਵਜੂਦ ਉਹ ਆਪਣੇ ਪੁਸ਼ਤੈਨੀ ਧੰਦੇ ਨੂੰ ਬਰਕਰਾਰ ਰੱਖੇ ਹੋਏ ਹਨ। ਉਨਾਂ ਕਿਹਾ ਕਿ ਹਾਲ ਇਹ ਬਣ ਗਏ ਹਨ ਕਿ ਪੁਸ਼ਤਾਂ ਤੋਂ ਚੱਲਦੇ ਇਸ ਕਾਰੋਬਾਰ ਤੋਂ ਸਾਡੇ ਬੱਚੇ ਮੂੰਹ ਮੋੜ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੁਸ਼ਤੈਨੀ ਧੰਦੇ ਨੂੰ ਪ੍ਰਫੁਲਿਤ ਕਰਨ ਲਈ ਕਦਮ ਚੁੱਕੇ ਤਾਂ ਜੋ ਪੰਜਾਬੀ ਸਭਿਆਚਾਰਕ ਨੂੰ ਦਰਸਾਉਂਦੇ ਇਸ ਧੰਦੇ ਨੂੰ ਜਾਰੀ ਰੱਖਿਆ ਜਾ ਸਕੇ ਅਤੇ ਕਾਰੀਗਰ ਇਸ ਤੋਂ ਮੂੰਹ ਨਾ ਮੋੜਨ।

No comments: