BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਲਵੇ ਦੇ ਕਈ ਜ਼ਿਲੇ ਮੰਤਰੀ ਮੰਡਲ ਦੇ ਵਿਸਥਾਰ 'ਚ ਨਹੀ ਪਾ ਸਕੇ ਨੁਮਾਇੰਦਗੀ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਗਠਨ ਮੌਕੇ ਮਾਲਵਾ ਿਖ਼ੱਤੇ ਦੇ ਬਹੁਤ ਸਾਰੇ ਜ਼ਿਲਿਆਂ ਨੂੰ ਮੰਤਰੀ ਮੰਡਲ ਵਿਚ ਨੁਮਾਇੰਦਗੀ ਨਹੀਂ ਮਿਲੀ ਅਤੇ ਹੁਣ ਜੂਨ ਵਿਚ ਮੰਤਰੀ ਮੰਡਲ ਦੇ ਮੁੜ ਵਿਸਥਾਰ ਹੋਣ ਮੌਕੇ ਇਹਨਾਂ ਜ਼ਿਲਿਆਂ ਵਿਚਲੇ ਕਈ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਮਿਲਣ ਦੀ ਆਸ ਹੈ। ਮਾਲਵਾ ਖ਼ਿੱਤੇ ਦੇ ਫਾਜ਼ਿਲਕਾ, ਫਿਰੋਜਪੁਰ, ਫਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਜ਼ਿਲਿਆਂ ਵਿਚ ਕਹਿੰਦੇ ਕਹਾਉਂਦੇ ਕਾਂਗਰਸੀ ਵਿਧਾਇਕ ਮੰਤਰੀ ਦਾ ਅਹੁਦਾ ਲੈਣ ਤੋਂ ਵਾਂਝੇ ਰਹਿ ਗਏ। ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਝੰਡੀ ਵਾਲੀ ਕਾਰ ਨਹੀਂ ਮਿਲੀ। ਇਸੇ ਤਰਾਂ ਗੁਰੂ ਹਰਸਹਾਏ ਤੋਂ ਲਗਾਤਾਰ ਚੌਥੀ ਵਾਰ ਵਿਧਾਇਕ ਬਣੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਪਾਉਣ ਵਾਲੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਵੀ ਪਹਿਲੀ ਸੂਚੀ 'ਚ ਨੰਬਰ ਨਹੀਂ ਲੱਗਾ। ਇਕੱਲੇ ਬਠਿੰਡਾ ਜ਼ਿਲੇ ਅੰਦਰ ਬਠਿੰਡਾ ਸ਼ਹਿਰੀ ਤੋਂ ਜੇਤੂ ਰਹੇ ਮਨਪ੍ਰੀਤ ਸਿੰਘ ਬਾਦਲ ਹੀ ਕੈਪਟਨ ਵਜ਼ਾਰਤ ਵਿਚ ਵਿੱਤ ਮੰਤਰੀ ਬਣੇ। ਮਾਝੇ ਅਤੇ ਦੁਆਬੇ ਦੇ ਮੁਕਾਬਲੇ ਖੇਤਰਫਲ ਵਿਚ ਕਿਤੇ ਵੱਡੇ ਆਧਾਰ ਵਾਲੇ ਇਸ ਿਖ਼ੱਤੇ ਨੂੰ ਵਾਜਬ ਨੁਮਾਇੰਦਗੀ ਨਾ ਮਿਲਣ ਕਾਰਨ ਇਕ ਤਰਾਂ ਪਾਰਟੀ ਵਰਕਰਾਂ ਵਿਚ ਇਸ ਨੂੰ ਲੈ ਕੇ ਵੱਡਾ ਰੋਸ ਪਾਇਆ ਜਾ ਰਿਹਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਇਸ ਖ਼ਿੱਤੇ ਦੀ ਪੂਰੀ ਤਰਾਂ ਨਾਲ ਚੜਾਈ ਰਹੀ ਹੈ ਅਤੇ ਹੂਟਰਾਂ ਵਾਲੀਆਂ ਗੱਡੀਆਂ ਅਤੇ ਵੀ.ਵੀ.ਆਈ.ਪੀ ਪ੍ਰੋਗਰਾਮਾਂ ਦਾ ਬੋਲਬਾਲਾ ਰਿਹਾ ਹੈ। ਹੁਣ ਦੇਖਣਾ ਹੈ ਕਿ ਜੂਨ ਵਿਚ ਸੰਭਾਵੀ ਮੰਤਰੀ ਮੰਡਲ ਦੇ ਵਿਸਥਾਰ ਵਿਚ ਇਸ ਖ਼ਿੱਤੇ ਨੂੰ ਕਿੰਨੀ ਕੁ ਜਗਾ ਮਿਲਦੀ ਹੈ।

No comments: