BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਪ੍ਰੈਸ ਅਜਾਦੀ ਦਿਵਸ ਮੌਕੇ ਪ੍ਰੈਸ ਕਲੱਬ ਜਲੰਧਰ ਵਲੋਂ ਫੋਟੋ ਪ੍ਰਦਰਸ਼ਨੀ

ਪ੍ਰੈਸ ਵਲੋਂ ਕੀਤੀ ਜਾਂਦੀ ਸਾਰਥਿਕ ਆਲੋਚਨਾ ਸਮਾਜ ਸੁਧਾਰ ਲਈ ਅਹਿਮ-ਸ਼ਰਮਾ
ਜਲੰਧਰ 3 ਮਈ (ਜਸਵਿੰਦਰ ਆਜ਼ਾਦ)- ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਪ੍ਰੈਸ ਵਲੋਂ ਕੀਤੀ ਜਾਂਦੀ ਸਾਰਥਿਕ ਆਲੋਚਨਾ ਸਮਾਜ ਸੁਧਾਰ ਵਿਚ ਅਹਿਮ ਰੋਲ ਅਦਾ ਕਰਦੀ ਹੈ। ਅੱਜ ਇੱਥੇ ਵਿਸ਼ਵ ਪ੍ਰੈਸ ਆਜਾਦੀ ਦਿਵਸ ਮੌਕੇ ਪ੍ਰੈਸ ਕਲੱਬ ਜਲੰਧਰ ਵਲੋਂ ਫੋਟੋਗ੍ਰਾਫਰਾਂ ਵਲੋਂ ਲਈਆਂ ਗਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪਿੱਛੋਂ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪ੍ਰੈਸ ਵਲੋਂ ਸਮਾਜਿਕ, ਪ੍ਰਸ਼ਾਸ਼ਕੀ ਪੱਧਰ ਦੀਆਂ ਖਾਮੀਆਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਨਾਲ ਇਨਾਂ ਨੂੰ ਹੱਲ ਕਰਨ ਵਿਚ ਵੱਡੀ ਸਹਾਇਤਾ ਮਿਲਦੀ ਹੈ। ਪ੍ਰੈਸ ਨੂੰ ਨਿਗਰਾਨ ਦੀ ਭੂਮਿਕਾ ਹੋਰ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਖਬਰਾਂ ਦੀ ਪੇਸ਼ਕਾਰੀ ਨੈਤਿਕਤਾ ਦੇ ਆਧਾਰ  ਉੱਪਰ ਅਤੇ ਸਹੀ ਅੰਕੜੇ ਤੇ ਤੱਥਾਂ ਦੀ ਤਰਜਮਾਨੀ ਕਰਦੀ ਹੋਣੀ ਚਾਹੀਦੀ ਹੈ ਤਾਂ ਜੋ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣਿਆ ਜਾਂਦਾ ਪੱਤਰਕਾਰਤਾ ਦਾ ਖੇਤਰ ਸਮਾਜ ਨੂੰ ਸਾਰਥਿਕ ਸੇਧ ਦੇਣ ਵਿਚ ਸਹਾਈ ਹੋ ਸਕੇ। ਇਸ ਮੌਕੇ ਸੀਨੀਅਰ ਪੱਤਰਕਾਰ ਤੇ ਰੋਜ਼ਾਨਾ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈਸ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਤਾਂ ਜੋ ਬਿਨਆਧਾਰ ਖਬਰਾਂ ਤੇ ਪੀਲੀ ਪੱਤਰਕਾਰੀ ਨੂੰ ਨੱਥ ਪਾਈ ਜਾ ਸਕੇ। ਸੀਨੀਅਰ ਪੱਤਰਕਾਰ ਤੇ ਲੇਖਕ ਸ੍ਰੀ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਪ੍ਰੈਸ ਨੂੰ ਆਤਮ ਪੜਚੋਲ ਦੀ ਜ਼ਰੂਰਤ ਹੈ, ਤਾਂ ਜੋ ਪੱਤਰਕਾਰਤਾ ਪ੍ਰਤੀ ਅਵਾਮ ਦਾ ਵਿਸ਼ਵਾਸ਼ ਤੇ ਭਰੋਸੇਯੋਗਤਾ ਬਹਾਲ ਰੱਖੀ ਜਾ ਸਕੇ। ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਮੇਜਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਕਿਹਾ ਗਿਆ ਅਤੇ ਫੋਟੋ ਪ੍ਰਦਰਸ਼ਨੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਬਿਹਤਰੀਨ ਫੋਟੋਆਂ ਖਿੱਚਣ ਵਾਲੇ ਫੋਟੋਗ੍ਰਾਫਰਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਅਖਬਾਰ ਸਮੂਹਾਂ, ਇਲੈਕਟ੍ਰਾਨਿਕ ਚੈਨਲਾਂ ਦੇ ਪ੍ਰਤੀਨਿਧੀ ਹਾਜ਼ਰ ਸਨ।

No comments: