BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਗਰ ਕੌਂਸਲ ਕਰਮਚਾਰੀਆਂ ਨੇ ਸਵੱਛਤਾ ਅਭਿਆਨ ਨੂੰ ਕਾਮਯਾਬ ਬਨਾਉਣ ਦਾ ਲਿਆ ਪ੍ਰਣ

ਜਲਾਲਾਬਾਦ, 01 ਮਈ (ਬਬਲੂ ਨਾਗਪਾਲ)- ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਵੱਛਤਾ ਅਭਿਆਨ ਦੀ ਕਾਰਵਾਈ ਤਹਿਤ ਸ਼੍ਰੀਮਤੀ ਮਮਤਾ ਵਲੇਚਾ, ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਜਲਾਲਾਬਾਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਓਮ ਪ੍ਰਕਾਸ਼ ਸੈਲੀਟਰੀ ਇੰਸਪੈਕਟਰ ਅਤੇ ਅਸ਼ਵਨੀ ਕੁਮਾਰ ਏ.ਐਮ.ਈ ਦੀ ਅਗੁਵਾਈ ਵਿੱਚ ਸਮੂਹ ਸਟਾਫ ਨਗਰ ਕੌਂਸਲ ਜਲਾਲਾਬਾਦ ਵਲੋਂ ਸਵੱਛਤਾ ਅਭਿਆਨ ਨੂੰ ਕਾਮਯਾਬ ਕਰਨ ਲਈ ਪ੍ਰਣ ਲਿਆ ਅਤੇ ਯਕੀਨ ਦਵਾਇਆ ਗਿਆ ਕਿ ਅਸੀਂ ਆਪਣੇ ਘਰਾਂ, ਆਸੇ-ਪਾਸੇ ਮੁਹੱਲਿਆ ਆਦਿ ਵਿੱਚ ਇਸ ਸੰਬੰਧੀ ਜਾਨਕਾਰੀ ਦੇਵਾਂਗੇ। ਇਸ ਮੌਕੇ ਸਵੱਛਤਾ ਅਭਿਆਨ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਸਫਾਈ ਕਰਨਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਮਿਉਲਿਸਪਲ ਕਰਮਚਾਰੀਆਂ ਵਲੋਂ ਕਮਿਊਨਿਟੀ ਲੰਚ ਦਾ ਪ੍ਰਬੰਧ ਕੀਤਾ ਗਿਆ ਅਤੇ ਸਵੱਛਤਾ ਅਭਿਆਨ ਦੇ ਪੰਦਰਵਾੜਾ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਓਮ ਪ੍ਰਕਾਸ਼ ਸੈਨੀਟਰੀ ਇੰਸਪੈਕਟਰ ਨੇ ਦੱਸਿਆ ਕਿ ਲੋਕਾਂ ਨੂੰ ਸਫਾਈ ਸੰਬੰਧੀ ਨਿੱਜੀ ਤੌਰ ਤੇ ਜਾਗਰੂਕ ਕੀਤਾ ਜਾਵੇਗਾ ਅਤੇ ਡਸਟਬਿਨ ਦੀ ਵਰਤੋਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਲਾਸਟਿਕ ਵੈਂਡਰਜ਼ ਅਤੇ ਪਲਾਸਟਿਕ ਪਿੱਕਰ ਨਾਲ ਮੀਟਿੰਗ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਉਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਸੰਦੀਪ ਕੁਮਾਰ ਸੈਨੀਟਰੀ ਸੁਪਰਵਾਈਜਰ , ਸਮੂਹ ਸਫਾੀ ਕਰਮਚਾਰੀ ਅਤੇ ਨਗਰ ਕੌਂਸਲ ਦਾ ਸਮੁੂਚਾ ਸਟਾਫ ਮੌਜੂਦ ਸੀ।

No comments: