BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਛੋਟਾ ਹਾਥੀ ਟਾਟਾ ਏ..ਸੀ.ਈ ਯੂਨੀਅਨ ਜਲਾਲਾਬਾਦ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਕੀਤੀ ਮੋਟਰਸਈਕਲਾਂ ਪਿੱਛੇ ਟਰਾਲੀਆ ਲਗਾ ਢੋਆ ਢੁਆਈ ਦਾ ਕੰਮ ਕਰਨ ਵਾਲੇ ਵਾਹਨਾਂ ਨੂੰ ਬੰਦ ਕਰਵਾਉਂਣ ਦੀ ਕੀਤੀ ਮੰਗ

ਜਲਾਲਾਬਾਦ 18 ਮਈ (ਬੰਟੀ/ਨਿਖੰਜ)- ਜਲਾਲਬਾਦ ਦੀ ਛੋਟਾ ਹਾਥੀ ਟਾਟਾ ਏ.ਸੀ.ਈ ਯੂਨੀਅਨ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਕੀਤੀ ਮੋਟਰਸਈਕਲਾਂ ਪਿੱਛੇ ਟਰਾਲੀਆ ਫੀਕਸ ਲਗਾ ਢੋਆ ਢੁਆਈ ਦਾ ਕੰਮ ਕਰਨ ਵਾਲੇ ਵਾਹਨਾਂ ਨੂੰ  ਬੰਦ ਕਰਵਾਉਂਣ ਲਈ ਬੀਤੇ ਦਿਨੀਂ ਯੂਨੀਅਨ ਦੇ ਪ੍ਰਧਾਨ ਭਜਨ ਸਿੰਘ ਦੀ ਅਗੁਵਾਈ ਹੇਠ ਬੀਤੇ ਦਿਨੀਂ ਛੋਟਾ ਹਾਥੀ ਵਾਹਨ ਚਾਲਕ ਜ਼ਿਲਾ ਫਾਜਿਲਕਾ ਦੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ। ਇਸ ਲੜੀ ਦੇ ਤਹਿਤ ਛੋਟਾ ਹਾਥੀ ਟਾਟਾ ਏ.ਸੀ.ਈ ਯੂਨੀਅਨ ਦੇ ਪ੍ਰਧਾਨ ਭਜਨ ਸਿੰਘ ਦੀ ਅਗੁਵਾਈ ਹੇਠ ਇੱਕ ਵਫਤ ਅੱਜ ਜਲਾਲਾਬਾਦ ਦੇ ਐਸ.ਡੀ.ਐਮ ਅਵਿਕੇਸ਼ ਗੁਪਤਾ ਨੂੰ ਮਿਲਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਭਜਨ ਲਾਲ ਨੇ ਦੱਸਿਆ ਕਿ ਜਲਾਲਾਬਾਦ ਸ਼ਹਿਰ ਦੇ ਵਿੱਚ ਮੋਟਰਸਾਈਕਲ ਦੇ ਪਿੱਛੇ ਲੋਕ ਟਰਾਲੀ ਫੀਕਸ ਲਗਾ ਕੇ ਕਾਫੀ ਆਦਮੀ ਕਮਰਸ਼ਲ ਅਤੇ ਆਪਣੇ ਵਾਹਨ ਤੋਂ ਵੱਧ  ਲੋੜ ਦੀ ਢੋਆ ਢੁਆਈ ਕਰ ਰਹੇ  ਹਨ ਅਤੇ ਜਿਸਦੇ ਨਾਲ ਛੋਟੇ ਹਾਥੀ ਵਾਹਨਾਂ ਚਾਲਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਉਨਾਂ ਦੱਸਿਆ ਕਿ ਕਾਫੀ ਰਕਮ ਲਗਾ ਕੇ ਵਾਹਨ ਖਰੀਦ ਕੀਤੇ ਹਨ ਅਤੇ ਸਰਕਾਰ ਨੂੰ ਵਾਹਨਾਂ ਦਾ ਟੈਕਸ ਵੀ ਅਦਾ ਕਰਦੇ ਹਨ ਅਤੇ ਅਜਿਹੇ ਵਾਹਨ ਚਾਲਕ ਸਰਕਾਰ ਨੂੰ ਕੋਈ ਵੀ ਟੈਕਸ ਆਦਿ ਨਹੀ ਦਿੰਦੇ ਅਤੇ ਫਿਰ ਸੜਕਾਂ 'ਤੇ ਸਰਕਾਰ ਦੇ ਕਾਨੂੰਨਾਂ ਦੀਆਂ ਅਤੇ ਟ੍ਰੈਫਿਕ ਨਿਯਮਾਂ ਦੀਆਂ  ਧੱਜੀਆਂ ਸ਼ਰੇਆਮ ਉਡਾ ਰਹੇ ਹਨ। ਇਸ ਮੌਕ ਛੋਟਾ ਹਾਥੀ ਟਾਟਾ.ਏ.ਸੀ.ਈ ਯੂਨੀਅਨ  ਜਲਾਲਾਬਾਦ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬੰਦ ਕਮਰਸ਼ਲ ਢੋਆ ਢੁਆਈ ਕਰਨ ਵਾਲੇ ਵਾਹਨਾਂ ਨੂੰ ਬੰਦ ਕਰਵਾਇਆ ਜਾਵੇ ਨਹੀ ਤਾਂ ਇਕ ਹਫਤੇ ਤੋਂ ਬਾਅਦ ਯੂਨੀਅਨ ਸਘੰਰਸ਼ ਨੂੰ ਤੇਜ਼ ਕਰੇਗੀ ਅਤੇ ਚੱਕਾ ਜਾਮ ਵਰਗੀ ਸਥਿਤੀ ਨੂੰ ਅੰਜ਼ਾਮ ਦੇ ਸਕਦੀ ਹੈ। ਇਸ ਮੌਕੇ ਜੋਗਿੰਦਰ ਪਾਲ, ਸੰਪੂਰਨ ਸਿੰਘ, ਭਜਨ ਲਾਲ, ਅਸ਼ੋਕ ਕੁਮਾਰ, ਬੂਟਾ ਸਿੰਘ , ਅਮਰਜੀਤ ਸਿੰਘ, ਭਗਵਾਨ ਦਾਸ, ਬਲਵਿੰਦਰ ਸਿੰਘ, ਹਰੀਸ਼ ਚੰਦਰ, ਸਤਨਾਮ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਦੀਪਕ, ਹਰਬੰਸ ਲਾਲ, ਵਿੱਕੀ, ਮੁਖਤਿਆਰ ਸਿੰਘ, ੳਮ ਪ੍ਰਕਾਸ਼, ਗੁਰਦੇਵ ਸਿੰਘ, ਜੱਜ ਸਿੰਘ, ਹਰਮੀਤ ਲਾਲ , ਪਰਮਜੀਤ ਸਿੰਘ ,ਬਲਵਿੰਦਰ ਸਿੰਘ ਆਦਿ ਵਾਹਨ ਚਾਲਕ ਹਾਜ਼ਰ ਸਨ। 

No comments: