BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਆਰ. ਟੀ. ਸੀ. ਦੇ ਕੰਮਾਂ ਵਿਚ ਲਿਆਂਦੀ ਜਾਵੇਗੀ ਪਾਰਦਰਸ਼ਤਾ : ਕੇ. ਕੇ. ਸ਼ਰਮਾ

  • ਬਿੱਲੂ ਬੇਦੀ ਅਤੇ ਐਡਵੋਕੇਟ ਗਰੇਵਾਲ ਨੇ ਕੇ. ਕੇ. ਸ਼ਰਮਾ ਨੂੰ ਕੀਤਾ ਸਨਮਾਨਤ
ਜਲੰਧਰ 3 ਮਈ (ਗੁਰਕੀਰਤ ਸਿੰਘ)- ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਬੇਦੀ ਅਤੇ ਐਡਵੋਕੇਟ ਜੀਤਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਪੰਜਾਬ ਸਰਕਾਰ ਵਲੋਂ ਪੀ. ਆਰ. ਟੀ. ਸੀ. ਵਿਚ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤ ਕੀਤੇ ਗਏ ਕੇ. ਕੇ. ਸ਼ਰਮਾ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਕੇ. ਕੇ. ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੀ. ਆਰ. ਟੀ. ਸੀ. ਵਿਚ ਆ ਰਹੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਸਮੇਂ-ਸਮੇਂ 'ਤੇ ਦੂਰ ਕੀਤਾ ਜਾਵੇਗਾ ਅਤੇ ਵਿਭਾਗ ਅਤੇ ਪੀ. ਆਰ. ਟੀ. ਸੀ. ਦੇ ਸਾਰੇ ਹੀ ਕੰਮਾਂ ਵਿਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਤਾਂ ਜੋ ਪੀ. ਆਰ. ਟੀ. ਸੀ. ਮੁੜ ਤੋਂ ਬੁਲੰਦੀਆਂ 'ਤੇ ਪਹੁੰਚ ਸਕੇ। ਇਸ ਮੌਕੇ ਬਿੱਲੂ ਬੇਦੀ ਅਤੇ ਐਡਵੋਕੇਟ ਗਰੇਵਾਲ ਨੇ ਕਿਹਾ ਕਿ ਪਟਿਆਲਾ ਸ਼ਹਿਰ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਕ ਸੂਝਵਾਨ ਅਤੇ ਕਾਂਗਰਸ ਪਾਰਟੀ ਪ੍ਰਤੀ ਅਥਾਹ ਨਿਸ਼ਠਾ ਰੱਖਣ ਵਾਲੇ ਸੀਨੀਅਰ ਅਤੇ ਈਮਾਨਦਾਰ ਆਗੂ ਨੂੰ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਵਲੋਂ ਇਸ ਅਹਿਮ ਜਿੰਮੇਦਾਰੀ 'ਤੇ ਨਿਯੁਕਤ ਕੀਤਾ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਆਸ ਹੈ ਕਿ ਪੀ. ਆਰ. ਟੀ. ਸੀ. ਕੇ. ਕੇ. ਸ਼ਰਮਾ ਦੀ ਅਗਵਾਈ ਹੇਠ ਮੁੜ ਤੋਂ ਤਰੱਕੀ ਦੀਆਂ ਲੀਹਾਂ 'ਤੇ ਤੁਰੇਗੀ। ਇਸ ਮੌਕੇ ਰਾਜੇਸ਼ ਮੰਡੋਰਾ, ਟਿੰਮੀ ਗਰੇਵਾਲ, ਐਡਵੋਕੇਟ ਗੁਰਦੀਪ ਸਿੰਘ, ਐਡਵੋਕੇਟ ਰਣਧੀਰ ਸਿੰਘ, ਬਾਲਾ ਸਿੰਘ ਕਲੇਰ, ਸੁਖਵਿੰਦਰ ਸਿੰਘ ਬੱਲ, ਜਸਬੀਰ ਸੰਧੂ, ਕਾਕਾ ਭਲਵਾਨ ਅਤੇ ਜਸਵਿੰਦਰ ਜੁਲਕਾਂ ਤੋਂ ਇਲਾਵਾ ਹੋਰ ਕਈ ਆਗੂ ਮੌਕੇ 'ਤੇ ਮੌਜੂਦ ਸਨ।

No comments: