BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖੀ ਦੇ ਪ੍ਰਚਾਰ ਲਈ ਏਕ ਨੂਰ ਖਾਲਸਾ ਫੋਜ ਨੇ ਕੀਤੀਆਂ ਵਿਚਾਰਾਂ

ਸਿੱਖੀ ਦੇ ਪ੍ਰਚਾਰ ਲਈ ਏਕ ਨੂਰ ਖਾਲਸਾ ਫੋਜ ਵਿਚਾਰਾਂ ਕਰਦੇ ਹੋਏ
ਜਲਾਲਾਬਾਦ 23 ਮਈ (ਬਬਲੂ ਨਾਗਪਾਲ)-ਉਪਮੰਡਲ ਅਧੀਨ ਪੈਂਦੇ ਪਿੰਡ ਗੱਟੀ ਅਜੈਬ ਸਿੰਘ ਵਿਚ ਏਕ ਨੂਰ ਖਾਲਸਾ ਫੋਜ ਦੇ ਜੱਥੇਦਾਰ ਗੁਰਚਰਨ ਸਿੰਘ ਖਾਲਸਾ ਦੇ ਨਿਵਾਸ ਸਥਾਨ 'ਤੇ ਸਿੱਖੀ ਦੇ ਪ੍ਰਚਾਰ ਦੇ ਲਈ ਵਿਚਾਰ-ਵਟਾਂਦਰਾ ਕੀਤਾ। ਜਿਸ ਦੌਰਾਣ ਮੁੱਖ ਮਹਿਮਾਨ ਵਜੋਂ ਦਮਦਮੀ ਟਕਸਾਲ ਭਾਈ ਅਮਰੀਕ ਸਿੰਘ ਸ਼੍ਰੀ ਕੇਸਗੜ ਦੇ ਜੱਥੇਦਾਰ ਪਹੁੰਚੇ ਤੇ ਆਪਣੇ ਵਿਚਾਰ ਰੱਖੇ ਤੇ ਉਥੇ ਪਹੁੰਚੇ ਹੋਏ ਸਿੰਘਾਂ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਪਿੰਡ ਦੇ ਜੱਥੇਦਾਰਾਂ ਤੇ ਸਿੰਘਾਂ ਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਮੁਸ਼ਕਲਾਂ ਦੱਸਿਆ ਤੇ ਉਨਾਂ ਦੇ ਹਲ ਸਬੰਧੀ ਅਪੀਲ ਕੀਤੀ। ਇਸ ਮੌਕੇ ਜੱਥੇਦਾਰ ਅਮਰੀਕ ਸਿੰਘ ਦਮਦਲੀ ਟਕਸਾਲ ਤੇ ਜੱਥੇਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਸਿੱਖੀ ਦਾ ਤੇ ਸਿੱਖੀ ਦੇ ਇਤਿਹਾਸ ਦਾ ਪ੍ਰਚਾਰ ਕਰਨਾ ਤੇ ਜੋ ਲੋਟੂ ਤੇ ਪੱਖੰਡੀ ਸਾਧ ਹਨ ਉਨਾਂ ਦਾ ਪਰਦਾ ਫਾਸ਼ ਕਰਨਾ ਤੇ ਜੋ ਮੜੀਆਂ, ਕਬਰਾਂ 'ਤੇ ਖਾਠ ਰੱਖੇ ਜਾਂਦੇ ਹਨ, ਉਨਾਂ ਨੂੰ ਰੋਕਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਸੁੱਖਚੇਨ ਸਿੰਘ, ਸਤਨਾਮ ਸਿੰਘ ਪਾਲੀ ਵਾਲਾ, ਨਿਰਮਲ ਸਿੋਂਘ, ਸੁਖਮੀਤ ਸਿੰਘ, ਜਗਮੀਤ ਸਿੰਘ, ਦਵਿੰਦਰ ਸਿੰਘ ਹਰੀ ਵਾਲਾ ਤੋਂ ਇਲਾਵਾ ਹੋਰ ਵੀ ਸਿੰਘ ਮੌਜੂਦ ਸਨ।

No comments: