BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨ ਨੇ ਡਾਕਘਰ ਦਾ ਏਜੰਟ ਬਣ ਕੇ ਗ੍ਰੰਥੀ ਸਿੰਘ ਨਾਲ ਮਾਰੀ ਲੱਖਾਂ ਦੀ ਠੱਗੀ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਫ਼ਾਜ਼ਿਲਕਾ ਸ਼ਹਿਰ ਦੇ ਮੁਹੱਲਾ ਧੋਬੀਘਾਟ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ, ਐਸ.ਐਸ.ਪੀ. ਫ਼ਾਜ਼ਿਲਕਾ ਨੂੰ ਦਿੱਤੀ ਦਰਖਾਸਤ ਵਿਚ ਕੁਝ ਲੋਕਾਂ ਵੱਲੋਂ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ। ਸੁਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸੁੰਦਰ ਨਗਰ (ਧੋਬੀਘਾਟ) ਗਲੀ ਨੰਬਰ 3 ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤੀ ਦਰਖਾਸਤ ਵਿਚ ਕਿਹਾ ਹੈ ਕਿ ਵਿਸ਼ੂ ਪੁੱਤਰ ਰਮੇਸ਼ ਕੁਮਾਰ ਵਾਸੀ ਆਦਰਸ਼ ਨਗਰ ਗਲੀ ਨੰਬਰ 5 ਉਸ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਕਹਿੰਦਾ ਸੀ ਕਿ ਉਹ ਡਾਕਘਰ ਦਾ ਏਜੰਟ ਹੈ। ਉਸ ਨੇ ਮੈਨੂੰ ਡਾਕਘਰ ਵਿਚ ਐਮ.ਆਈ.ਐਸ. ਖਾਤਾ ਖੋਲਣ ਸਬੰਧੀ ਕਿਹਾ, ਗ੍ਰੰਥੀ ਸੁਰਿੰਦਰ ਸਿੰਘ ਨੇ ਕਿਹਾ ਕਿ ਮੈਂ ਸੋਚਿਆ ਬੁਢਾਪੇ ਵਿਚ ਵਿਆਜ ਨਾਲ ਕੰਮ ਚਲਾਏਗਾ ਤਾਂ ਉਸ ਨੇ ਵਿਸ਼ੂ 'ਤੇ ਵਿਸ਼ਵਾਸ ਕਰਕੇ 4 ਕਿਸ਼ਤਾਂ ਵਿਚ 3 ਲੱਖ 75 ਹਜ਼ਾਰ ਰੁਪਏ ਉਸ ਨੂੰ ਖਾਤਾ ਖੋਲਣ ਲਈ ਦੇ ਦਿੱਤੇ। ਗ੍ਰੰਥੀ ਸਿੰਘ ਨੇ ਦੋਸ਼ ਲਗਾਇਆ ਕਿ ਵਿਸ਼ੂ ਨੇ ਉਸ ਨੂੰ ਹੱਥ ਨਾਲ ਡਾਕਘਰ ਦੇ ਚਾਰ ਖਾਤਾ ਨੰਬਰ ਤਰੀਕਾਂ ਅਤੇ ਰਕਮ ਲਿਖ ਕੇ ਦੇ ਦਿੱਤੀ। ਇੱਥੋਂ ਤੱਕ ਕਿ 3-4 ਮਹੀਨੇ ਦੀ ਵਿਆਜ ਵੀ ਲਿਆ ਕੇ ਉਸ ਨੂੰ ਘਰ ਹੀ ਦਿੰਦਾ ਰਿਹਾ। ਉਸ ਨੇ ਦੱਸਿਆ ਕਿ ਜਦੋਂ ਮੈ ਪੱਕੀਆਂ ਕਾਪੀਆਂ ਦੀ ਮੰਗ ਕੀਤੀ ਤਾਂ ਵਿਸ਼ੂ ਟਾਲ ਮਟੋਲ ਕਰਨ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਵਿਸ਼ੂ ਦਾ ਫ਼ੋਨ ਬੰਦ ਹੋ ਗਿਆ ਅਤੇ ਘਰੋਂ ਵੀ ਗ਼ਾਇਬ ਹੋ ਗਿਆ। ਜਦੋਂ ਉਸ ਨੇ ਵਿਸ਼ੂ ਦੇ ਦੱਸੇ ਅਨੁਸਾਰ ਡਾਕ ਘਰ ਗਿਆ ਤਾਂ ਉਥੋਂ ਪਤਾ ਚੱਲਿਆ ਕਿ ਉਸ ਦੇ ਨਾਂਅ 'ਤੇ ਕੋਈ ਖਾਤਾ ਨਹੀ ਖੁੱਲਿਆ ਹੋਇਆ। ਉਸ ਨੇ ਦੱਸਿਆ ਕਿ ਹੁਣ ਪਤਾ ਚੱਲਿਆ ਹੈ ਕਿ ਵਿਸ਼ੂ ਨਾਲ ਉਸ ਦੇ ਭਰਾ, ਮਾਤਾ ਅਤੇ ਇਕ ਹੋਰ ਨੌਜਵਾਨ ਮਨੋਜ ਕੁਮਾਰ ਵੀ ਰਲੇ ਹੋਏ ਸਨ, ਜੋ ਲੋਕਾਂ ਨੂੰ ਝਾਂਸਾ ਦੇ ਕੇ ਠਗਦੇ ਸਨ। ਉਨਾਂ ਦਰਖਾਸਤਾਂ ਵਿਚ ਇਨਸਾਫ਼ ਦੀ ਗੁਹਾਰ ਲਗਾਈ ਹੈ।

No comments: