BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਪੀ.ਐਸ ਵਰਲਡ ਸਕੂਲ ਜਲਾਲਾਬਾਦ ਦੇ ਵਿਦਿਆਰਥੀਆਂ ਨੇ ਲਗਾਈ ਕਰਾਟੇ ਚੈਂਪੀਅਨਸ਼ਿਪ ਮਲੋਟ ਵਿੱਚ ਮੈਂਡਲਾਂ ਦੀ ਲੜੀ

ਜਲਾਲਾਬਾਦ 18 ਮਈ (ਬੰਟੀ/ਨਿਖੰਜ)- ਸ਼ਹਿਰ ਮਲੋਟ ਵਿਖੇ 11 ਮਈ ਤੋਂ 13 ਮਈ ਤੱਕ ਹੋਈ ਗੋਜੂ ਰੀਓ ਚੈਂਪੀਅਨਸ਼ਿਪ ਵਿੱਚ ਡੀ.ਪੀ.ਐਸ ਵਰਲਡ ਸਕੂਲ ਦੇ 23 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨਾਂ ਵਿੱਚ 16 ਵਿਦਿਆਰਥੀਆਂ ਨੂੰ ਮੈਡਲ ਪ੍ਰਾਪਤ ਹੋਏ। ਇਨਾਂ ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀਆਂ ਨੂੰ ਸੋਨ ਤਗਮਾ(ਗੋਲਡ ਮੈਡਲ) 7 ਵਿਦਿਆਰਥੀਆਂ ਨੂੰ ਚਾਂਦੀ ਤਗਮੇ(ਸਿਲਵਰ ਮੈਡਲ), 7 ਵਿਦਿਆਰਥੀਆਂ ਨੂੰ ਕਾਂਸੇ ਤਗਮੇ(ਬਰੋਂਨਸ ਮੈਡਲ) ਮਿਲੇ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਕੁੱਲ 8 ਪ੍ਰਾਤਾਂ ਨੇ ਹਿੱਸਾ ਲਿਆ ਅਤੇ ਜਲਾਲਾਬਾਦ ਦੇ ਕਈ ਸਕੂਲਾਂ ਨੇ ਵੀ ਭਾਗ ਲਿਆ। ਜਿਸ ਵਿੱਚੋਂ ਡੀ.ਪੀ.ਐਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਵਜਾ ਕਰਕੇ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਦੂਸਰੇ ਨੰਬਰ 'ਤੇ ਰਿਹਾ ਅਤੇ ਪੰਜਾਬ ਦੇ ਦੂਸਰੇ ਸਥਾਨ ਤੇ ਆਉਂਣ ਦੀ ਟਰਾਫੀ ਡੀ.ਪੀ.ਐਸ ਵਰਲਡ ਸਕੂਲ ਦੇ ਹਿੱਸੇ ਆਈ। ਕਰਾਟੇ ਕੋਚ ਸ਼ੀਮਾਨ ਰਜਿੰਦਰ ਸਿੰਘ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੇ ਸਖਤ ਮਿਹਨਤ ਕੀਤੀ ਹੈ। ਜਿਸਦੀ ਬਦੌਲਤ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਉਨਾਂ ਇਹ ਵੀ ਦੱਸਿਆ ਕਿ ਜੂਨ ਵਿੱਚ ਹੋਣ ਵਾਲੀ  ਕਰਾਂਟੇ ਚੈਂਪੀਅਨਸ਼ਿਪ ਨੇਪਾਲ ਵਿੱਚ ਵਿਦਿਆਰਥੀ ਇਸ ਤੋਂ ਵੀ ਉਚ ਪੱਧਰ ਦਾ ਪ੍ਰਦਰਸ਼ਨ ਕਰਨਗੇ ਅਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ। ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਸਿਮਰਨ ਸੰਘੇਰਾ ਅਤੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਮਤੀ ਇੰਦੂ ਕੌਲ ਅਤੇ ਸਭ ਅਧਿਆਪਕਾਂ ਨੇ ਵਿਦਿਆਰਥੀਆ ਅਤੇ ਉਨਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਦੀ ਵਧਾਈ ਦਿੱਤੀ।

No comments: