BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੁਬੈਰ ਅਲੀ ਤਾਬਿਸ਼ ਨਾਲ ਰੂਬਰੂ ਅਤੇ ਮੁਸ਼ਾਇਰਾ ਕਰਵਾਇਆ

ਡਾ: ਤੇਜਾ ਸਿੰਘ ਦੀ ਪੁਸਤਕ ਪੈੜਾਂ ਤੇ ਚੱਲਦਿਆਂ ਅਤੇ ਬਿੱਟੂ ਲਹਿਰੀ ਦੀ ਪੁਸਤਕ ਇਤਿਹਾਸ ਸ੍ਰੀ ਕੰਬੋਜ ਬੂੰਗਾ ਦੀ ਘੁੰਡ ਚੁਕਾਈ
ਸਲਾਨਾ ਸਮਾਗਮ ਵਿੱਚ ਆਪਣਾ ਕਲਾਮ ਪੇਸ਼ ਕਰਦੇ ਹੌਏ ਜੁਬੈਰ ਅਲੀ ਤਾਬਿਸ਼।
ਜਲਾਲਾਬਾਦ, 1 ਮਈ (ਬਬਲੂ ਨਾਗਪਾਲ): ਸਾਹਿਤ ਸਭਾ (ਰਜਿ:) ਜਲਾਲਾਬਾਦ ਨੇ ਆਪਣੇ ਸਲਾਨਾ ਦਿਵਸ ਦੇ ਮੌਕੇ ਤੇ ਉਰਦੂ ਦੇ ਸਿਰਕੱਢ ਨੌਜਵਾਨ ਕਵੀ ਜੁਬੈਰ ਅਲੀ ਤਾਬਿਸ਼ ਨਾਲ ਰੂਬਰੂ ਕਰਵਾਇਆ ਅਤੇ ਇੱਕ ਸ਼ਾਨਦਾਰ ਮੁਸ਼ਾਇਰੇ ਦਾ ਆਯੋਜਨ ਕੀਤਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸ਼ਾਇਰਾਂ ਵਿਜੇ ਵਿਵੇਕ, ਮੁਕੇਸ਼ ਆਲਮ, ਪ੍ਰਮੋਦ ਕਾਫ਼ਿਰ, ਸੁਖਦੇਵ ਮਠਾੜੂ, ਜਗਜੀਤ ਸਿੰਘ, ਦਿਆਲ ਸਿੰਘ ਪਿਆਸਾ, ਰੇਨੂੰ ਨਈਅਰ, ਕਰਨਜੀਤ ਸਿੰਘ ਆਦਿ ਨੇ ਹਿੱਸਾ ਲਿਆ ਅਤੇ ਆਪਣੇ ਕਲਾਮ ਪੇਸ਼ ਕੀਤੇ। ਇਸ ਤੋਂ ਇਲਾਵਾ ਇਸ ਮੌਕੇ ਤੇ ਡਾ: ਤੇਜਾ ਸਿੰਘ ਦੀ ਪੁਸਤਕ ਪੈੜਾਂ ਤੇ ਚੱਲਦਿਆਂ ਅਤੇ ਬਿੱਟੂ ਲਹਿਰੀ ਜੰਡਵਾਲਾ ਦੀ ਪੁਸਤਕ ਇਤਿਹਾਸ ਸ੍ਰੀ ਕੰਬੋਜ ਬੂੰਗਾ ਵੀ ਰਿਲੀਜ਼ ਕੀਤੀਆਂ ਗਈਆਂ। ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ਼ ਵਿੱਚ ਲੱਗਭਗ 5 ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਜਿੱਥੇ ਸਥਾਨਕ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਉੱਥੇ ਫਾਜ਼ਿਲਕਾ ਤੋਂ ਵੀ ਕੰਵਲ ਧੂੜੀਆ, ਵਰੁਣ ਗਗਨੇਜ਼ਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਹੋਏ। ਸਮਾਰੋਹ ਵਿੱਚ ਡਾ: ਬਲਦੇਵ ਰਾਜ,  ਉਦਯੋਗਪਤੀ ਬਲਕਾਰ ਸਿੰਘ, ਸਰਪੰਚ ਧਰਮ ਸਿੰਘ ਸਿੱਧੂ  ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ਐਡਵੋਕੇਟ ਪਰਵਿੰਦਰ ਸਿਡਾਨਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਸਮਾਰੋਹ ਦੇ ਅੰਤ ਵਿੱਚ ਹਾਜ਼ਰ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ।   ਸਟੇਜ ਦੀ ਜਿੰਮੇਵਾਰੀ ਸਾਹਿਤ ਸਭਾ ਦੀ ਜਨਰਲ ਸਕੱਤਰ ਪ੍ਰੀਤੀ ਬਬੂਟਾ ਨੇ ਸੰਭਾਲੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਤਿਲਕ ਰਾਜ ਕਾਹਲ, ਖਜ਼ਾਨਚੀ ਅੰਗਰੇਜ ਸਿੰਘ ਸਿੱਧੂ, ਡਾ: ਅਮਰਜੀਤ ਸਿੰਘ ਟੱਕਰ, ਸੁਰਿੰਦਰ ਕੰਬੋਜ਼, ਪ੍ਰਭਦੀਪ ਸਿੰਘ, ਸੂਬਾ ਸਿੰਘ ਨੰਬਰਦਾਰ,  ਬਲਬੀਰ ਸਿੰਘ ਰਹੇਜਾ, ਦੇਵ ਰਾਜ ਸ਼ਰਮਾ, ਸ਼ਾਮ ਮੁੰਜਾਲ,ਕਿਸ਼ੋਰ ਚੰਦ ਡੂਮੜਾ, ਡਾ: ਤੇਜਾ ਸਿੰਘ, ਫੁੰਮਣ ਸਿੰਘ ਐਸ ਡੀ ਓ, ਗੁਰਪਿੰਦਰ ਸਿੰਘ, ਸੁਰਿੰਦਰ ਕੁਮਾਰ, ਸਿੰਮੀਪ੍ਰੀਤ ਕੌਰ, ਸੰਤੋਖ ਸਿੰਘ ਬਰਾੜ, ਸ਼ਿਵਦੇਵ ਕੁਮਾਰ, ਦਵਿੰਦਰ ਕੁੱਕੜ, ਸਤਨਾਮ ਸਿੰਘ ਮਹਿਰਮ, ਇੰਦਰਜੀਤ ਸਿੰਘ ਮਦਾਨ, ਇੰਦਰਜੀਤ ਸਿੰਘ ਬੱਬਰ, ਇੰਜੀਨੀਅਰ ਅਸ਼ੋਕ ਮੈਨੀ, ਰੰਜੀਵ ਦਹੂਜਾ, ਪ੍ਰਵੇਸ਼ ਖੰਨਾ, ਕੁਲਦੀਪ ਸਿੰਘ ਬਰਾੜ, ਸੰਦੀਪ ਝਾਂਬ, ਪਰਮਿੰਦਰ ਪਾਲ ਸਿੰਘ ਪਿਆਸਾ, ਵਿਪਨ ਜਲਾਲਾਬਾਦੀ, ਕੁਲਦੀਪ ਥਿੰਦ, ਵਿਪਨ ਕੰਬੋਜ, ਗੁਰਵਿੰਦਰ ਸਿੰਘ ਪਰੂਥੀ, ਤਜਿੰਦਰਪਾਲ ਸਿੰਘ, ਸੁਰਿੰਦਰ ਖੰਨਾ, ਸੰਜੀਵ ਕੁਮਾਰ ਸੇਠੀ, ਸੰਜੀਵ ਮੱਕੜ, ਚੌ: ਪ੍ਰਾਣ ਨਾਥ, ਵਿਨੇ ਸ਼ਰਮਾ, ਰਿਸ਼ੀ ਹਿਰਦੇਪਾਲ ਆਦਿ ਵੀ ਮੌਜੂਦ ਸਨ।

No comments: