BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਰੱਕ ਯੂਨੀਅਨ ਪ੍ਰਧਾਨ ਗੋਲਡੀ ਕੰਬੋਜ ਨੂੰ ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦਾ ਮਿਲਿਆ ਸਮਰਥਨ

ਰਾਈਸ ਮਿੱਲਰਜ਼ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਵਾਂਗੇ: ਗੋਲਡੀ ਕੰਬੋਜ
 
ਯੂਨੀਅਨ ਦੇ ਆਗੂਆਂ ਨਾਲ ਗੱਲ ਕਰਦੇ ਹੋਏ ਗੋਲਡੀ ਕੰਬੋਜ।
ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਪਿਛਲੇ ਕਰੀਬ 1 ਮਹੀਨੇਂ ਤੋਂ ਜਲਾਲਾਬਾਦ ਟਰੱਕ ਯੂਨੀਅਨ ਦੀ ਬੜੇ ਹੀ ਸੁਚੱਜੇ ਢੰਗ ਨਾਲ ਪ੍ਰਧਾਨਗੀ ਕਰ ਰਹੇ ਗੋਲਡੀ ਕੰਬੋਜ ਨੂੰ ਰਾਈਸ ਮਿੱਲਰਜ਼ ਐਸੋਸੀਏਸ਼ਨ ਜਲਾਲਾਬਾਦ ਨੇ ਆਪਣਾ ਸਮਰਥਨ ਦਿੰਦੇ ਹੋਏ ਨਾ ਸਿਰਫ ਗੋਲਡੀ ਕੰਬੋਜ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਬਲਕਿ ਉਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ ਇਸ ਮੌਕੇ ਇਕੱਠੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਜਿਨਾਂ ਵਿੱਚ ਸ਼੍ਰੀ ਮੁਕੇਸ਼ ਮਿੱਢਾ, ਸ਼੍ਰੀ ਅਸ਼ਵਨੀ ਸਿਡਾਨਾ, ਰਜਿੰਦਰ ਘੀਕ, ਰਾਕੇਸ਼ ਮਿੱਢਾ, ਅਮਿਤ ਜਿੰਦਲ, ਸੋਨੂੰ ਵਧਵਾ, ਅਸ਼ੋਕ ਗਿਰਧਰ, ਵਰੁਣ ਛਾਬੜਾ, ਰਮਨ ਸਿਡਾਨਾ ਆਦਿ ਸ਼ਾਮਿਲ ਸਨ, ਨੇ ਗੋਲਡੀ ਕੰਬੋਜ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਗੋਲਡੀ ਕੰਬੋਜ ਨੇ ਕਿਹਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਉਹ ਇਕ ਸੇਵਾ ਸਮਝ ਕੇ ਕਰ ਰਹੇ ਹਨ ਅਤੇ ਮੇਰੀ ਕੋਸ਼ਿਸ਼ ਹੈ ਕਿ ਇਸ ਯੂਨੀਅਨ ਨਾਲ ਜੁੜਿਆ ਹਰੇਕ ਵਰਗ ਲਾਭ ਪ੍ਰਾਪਤ ਕਰੇ ਅਤੇ ਆਪਣੇ ਕੰਮ ਨੂੰ ਸਮੂਥ ਚੱਲਦਾ ਵੇਖੇ ਸ਼੍ਰੀ ਗੋਲਡੀ ਕੰਬੋਜ ਨੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਲ ਰਾਈਸ ਮਿੱਲਰਾਂ ਨੂੰ ਨਹੀਂ ਆਉਣ ਦੇਣਗੇ ਇਸ ਮੌਕੇ ਬਗਨ ਹਾਂਡਾ, ਪਰਮਜੀਤ ਸਿੰਘ, ਦੀਪੂ ਕੰਬੋਜ, ਲੱਕੀ ਬਜਾਜ ਵੀ ਮੂਜੁਦ ਸਨ

No comments: