BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵਰਲਡ ਨੋ ਤੰਮਾਕੂ ਡੇ, ਸਮੋਕਿੰਗ ਛੱਡਣ ਦੀ ਅਪੀਲ

ਜਲੰਧਰ 31 ਮਈ (ਗੁਰਕੀਰਤ ਸਿੰਘ)- ਦਿਨ ਪ੍ਰਤੀ ਦਿਨ ਸਮਾਜ ਉੱਤੇ ਨਸ਼ਿਆਂ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਜਿਸ ਵਿੱਚ ਯੁਵਾ ਵੱਡੀ ਗਿਣਤੀ ਵਿੱਚ ਇਸਦਾ ਸ਼ਿਕਾਰ ਹੋ ਰਹੇ ਹਨ ਪਰ ਇਸ ਨਾਲ ਸਰੀਰ ਉੱਤੇ ਪੈਣ ਵਾਲੇ ਪ੍ਰਭਾਵ ਨਾਲ ਉਹ ਅਨਜਾਨ ਹਨ ਇਸਦੇ ਖਿਲਾਫ ਆਵਾਜ ਚੁੱਕਦੇ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਬ੍ਰਾਂਚ ਵਿੱਚ ਵਿਦਿਆਰਥੀਆਂ ਵਲੋਂ ਵਰਲਡ ਨੋ ਤੰਬਾਕੂ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਸਿਮਰਨਜੀਤ ਕੌਰ, ਨੇਹਾ, ਜੋਵਨਪ੍ਰੀਤ, ਖੁਸ਼ਵੰਤ, ਗੁਰਸੇਵਕ, ਮੁਸਕਾਨ, ਕਾਜਲ, ਮਨਪ੍ਰੀਤ, ਯੁਵਰਾਜ, ਮਨਦੀਪ, ਰਾਹੁਲ, ਪ੍ਰਿੰਸ, ਆਉਸ਼, ਵਿਜੈ, ਪ੍ਰਿਅੰਕਾ ਆਦਿ ਨੇ ਤੰਮਾਕੂ ਦੇ ਖਿਲਾਫ ਜਾਗਰੂਕਤਾ ਫੈਲਾਈ।ਵਿਦਿਆਰਥੀਆਂ ਨੇ ਨੋ ਟੂ ਤੰਮਾਕੂ ਉੱਤੇ ਪੋਸਟਰਸ ਤਿਆਰ ਕਰ ਸਭ ਨੂੰ ਸਿਗਰਟ ਨਾਲ ਸਰੀਰ ਉਤੇ ਪੈਣ ਵਾਲੇ ਪ੍ਰਭਾਵ, ਕੈਂਸਰ ਵਰਗੀ ਬਿਮਾਰੀ, ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵ ਦੇ ਪ੍ਰਤੀ ਸਭ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮੋਕਿੰਗ ਨਾ ਸਿਰਫ ਮਾਨਵੀ ਜੀਵਨ ਬਲਕਿ ਵਾਤਾਵਰਣ ਉੱਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ ਇਸ ਲਈ ਸਭ ਨੂੰ ਸਮੋਕਿੰਗ ਦੇ ਖਿਲਾਫ ਲੜਣ ਦੀ ਜਰੂਰਤ ਹੈ।

No comments: