BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਸਕਰਾਂ ਸਬੰਧੀ ਸੂਚਨਾ ਦੇਣ ਲਈ ਪੁਲਿਸ ਨੇ ਲੈਟਰ ਬਾਕਸ ਲਗਾਏ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਮੁਹਿੰਮ ਤਹਿਤ ਜ਼ਿਲਾ ਪੁਲਿਸ ਪ੍ਰਸ਼ਾਸਨ ਫ਼ਾਜ਼ਿਲਕਾ ਵੱਲੋਂ ਇਸ ਵਿਚ ਇੱਕ ਕਦਮ ਹੋਰ ਵਧਾਉਂਦਿਆਂ ਇੱਕ ਨਵੀਂ ਪਹਿਲ ਕੀਤੀ ਗਈ ਹੈ। ਫ਼ਾਜ਼ਿਲਕਾ ਜ਼ਿਲਾ ਪੁਲਿਸ ਵੱਲੋਂ ਜਲਾਲਾਬਾਦ, ਅਬੋਹਰ, ਅਰਨੀਵਾਲਾ, ਫ਼ਾਜ਼ਿਲਕਾ ਖੇਤਰ ਵਿਚ ਜਨਤਕ ਥਾਵਾਂ ਤੇ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਬਾਕਸ ਲਾਏ ਗਏ ਹਨ। ਜਿਸ ਵਿਚ ਲੋਕ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੇ ਸਕਦੇ ਹਨ। ਇਨਾਂ ਬਾਕਸਾਂ ਦੀ ਖ਼ਾਸ ਗੱਲ ਇਹ ਹੈ ਕਿ ਇਸ ਬਾਕਸ ਨੂੰ ਸਿਰਫ਼ ਜ਼ਿਲਾ ਪੁਲਿਸ ਮੁਖੀ ਹੀ ਖ਼ੋਲ ਸਕਦੇ ਹਨ। ਬਾਕਸ ਹਫ਼ਤੇ ਵਿਚ ਇੱਕ ਦਿਨ ਖੋਲਿਆ ਜਾਵੇਗਾ। ਨਸ਼ਾ ਤਸਕਰਾਂ ਦੀ ਸੂਚਨਾ ਮਿਲ਼ਨ ਤੇ ਪੁਲਿਸ ਮੁਖੀ ਵੱਲੋਂ ਆਪਣੀ ਟੀਮ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਕੇ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ।

No comments: