BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਫੈਂਸੀ ਡ੍ਰੈਸ ਮੁਕਾਬਲਾ, ਨੰਨ੍ਹੇਂ ਵਿਦਿਆਰਥੀਆਂ ਪੰਛੀ, ਫੁਲ ਅਤੇ ਫਲ ਬਣ ਲਿਆ ਭਾਗ

ਜਲੰਧਰ 26 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਹਾਂਬਰਾ ਰੋਡ ਵਿੱਚ ਫੈਂਸੀ ਡ੍ਰੈਸ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤ ਿਸੰਤੋਸ਼ ਬਖਸ਼ੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪ੍ਰੀ-ਨਰਸਰੀ, ਨਰਸਰੀ, ਯੂ.ਕੇ.ਜ਼ੀ, ਐਲ.ਕੇ.ਜ਼ੀ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਉੱਤੇ ਵਿਦਿਆਰਥੀ ਧ੍ਰੀਤੀ, ਕਵਲੀਨ, ਪਵਨੀਤ, ਵਿਹਾਨ, ਮਨਮੀਤ, ਗੁਰਮਨ, ਕਰਤਿਕ, ਦਮਨਪ੍ਰੀਤ, ਸੋਨਲ, ਅੰਸ਼, ਸਿਮਰਤ, ਜਸ਼ਨਦੀਪ, ਮਨਮੀਤ, ਰਮਨਦੀਪ, ਅਰਸ਼ਦੀਪ ਆਦਿ ਪੰਛੀ, ਜਾਨਵਰ, ਫੁਲ, ਫਲ ਆਦਿ ਬਣ ਸੰਸਥਾ ਵਿੱਚ ਆਏ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਸੇਵ ਬਰਡਸ ਵਿਸ਼ੇ ਉੱਤੇ ਲਘੂ ਨਾਟਿਕਾ ਵੀ ਪੇਸ਼ ਕੀਤੀ।ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪਰਫਾਮ ਕਰਦੇ ਹੋਏ ਆਪਣੀ ਡ੍ਰੈਸ ਨਾਲ ਜਿਥੇ ਵਾਤਾਵਰਣ ਦੀ ਸੁਰੱਖਿਆ ਲਈ ਰੁੱਖਾਂ ਬੂਟਿਆਂ ਦੀ ਕਟਾਈ ਨਾ ਕਰਣ, ਫੁਲਾਂ ਨੂੰ ਨਾ ਤੋੜਣ, ਜੰਗਲਾ ਜੀਵਾਂ ਦੀ ਸੁਰੱਖਿਆ ਲਈ ਜੰਗਲਾਂ ਦੀ ਕਟਾਈ ਨਾ ਕਰਣ, ਤੰਦੁਰੁਸਤ ਜੀਵਨ ਲੲ ਿਜੰਕ ਫੂਡ ਨਾ ਖਾਣ, ਆਪਣੇ ਵਿਰਸੇ ਨੂੰ ਪਿਆਰ ਕਰਣ ਆਦਿ ਦਾ ਸੰਦੇਸ਼ ਸਫਲਤਾਪੂਰਵਕ ਦਿੱਤਾ।ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਬਖਸ਼ੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ।

No comments: