BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਡ. ਅਧਿਆਪਕ ਫਰੰਟ ਵੱਲੋਂ ਪ੍ਰਾਈਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਹੋਣ ਕਾਰਣ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦੀ ਰੂਪਰੇਖਾ ਤਿਆਰ

ਹੁਸ਼ਿਆਰਪੁਰ 15 ਮਈ (ਜਸਵਿੰਦਰ ਆਜ਼ਾਦ)- ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੀ.ਐਡ. ਅਧਿਆਪਕ ਫਰੰਟ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਸੁਰਜੀਤ ਰਾਜਾ, ਸੀ. ਮੀਤ ਪ੍ਰਧਾਨ, ਉਪਕਾਰ ਪੱਟੀ, ਬਲਾਕ ਪ੍ਰਧਾਨ ਤਰਸੇਮ ਸਿੰਘ, ਮਨਜੀਤ, ਦੀਪਕ ਸ਼ਰਮਾ, ਹਰਬਿਲਾਸ ਅਤੇ ਸੰਜੀਵ ਧੂਤ ਦੀ ਅਗੁਵਾਈ ਵਿੱਚ ਸ਼ਹੀਦ ਉਧਮ ਸਿੰਘ ਪਾਕਰ ਹੁਸ਼ਿਆਰਪੁਰ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਰਾਜਾ ਅਤੇ ਉਪਕਾਰ ਪੱਟੀ ਨੇ ਕਿਹਾ ਕਿ ਪ੍ਰਾਈਮਰੀ ਅਧਿਆਪਕਾਂ ਦੀਆਂ ਤਰੱਕੀਆਂ ਲੱਗਭਗ 15 ਸਾਲਾਂ ਤੋਂ ਰੁਕੀਆਂ ਹੋਈਆਂ ਹਨ ਅਤੇ ਸਰਕਾਰ ਵੀ ਇਹਨਾਂ ਤਰੱਕੀਆਂ ਨੂੰ ਲੈ ਕੇ ਟਾਲਮਟੋਲ ਦੀ ਨੀਤੀ ਅਪਨਾ ਰਹੀ ਹੈ। ਪਹਿਲਾਂ ਤਾ ਸਰਕਾਰ ਇਹ ਬਹਾਨਾ ਬਣਾਉਂਦੀ ਰਹੀ ਕਿ ਤਰੱਕੀਆਂ ਸੰਬੰਧੀ ਕੇਸ ਮਾਣਯੋਗ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਹੁਣ ਤਾਂ ਹਾਈ ਕੋਰਟ ਨੇ ਵੀ ਇਹ ਕਹਿ ਦਿੱਤਾ ਹੈ ਕਿ ਇਸ ਕੇਸ ਸੰਬੰਧੀ ਤਰੱਕੀਆਂ ਵਿੱਚ ਕੋਈ ਰੁਕਾਵਟ ਨਹੀਂ ਹੈ। ਉਕਤ ਆਗੂਆਂ ਨੇ ਸਰਾਕਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਾਈਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਕੀਤੀਆਂ ਤਾਂ ਫਰੰਟ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਆਰੰਭ ਕਰਨ ਲਈ ਮਜਬੂਰ ਹੋਵੇਗਾ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੀਪਕ, ਹਰਬਿਲਾਸ, ਮਨਜੀਤ, ਤਰਸੇਮ ਅਤੇ ਰਾਜ ਕੁਮਾਰ ਨੇ ਕਿਹਾ ਕਿ ਹੁਣ ਪੰਜਾਬ ਸਰਾਕਰ ਨੂੰ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕਰਨ, 4-9-14 ਭਾਵ ਏ.ਸੀ.ਪੀ. ਸਿੱਖਿਆ ਵਿਭਾਗ ਵਿੱਚ ਲਾਗੂ ਕਰਨ, 15 ਦਿਨਾਂ ਵਾਲੀ ਮੈਡੀਕਲ ਛੁੱਟੀ ਵਾਲਾ ਨੋਟੀਫਿਕੇਸ਼ਨ ਵਾਪਿਸ ਲੈਣ, ਸੈਕੰਡਰੀ ਸਕੂਲਾਂ ਵਿੱਚ ਵੋਕੇਸ਼ਨਲ ਵਿਸ਼ੇ ਆਉਣ ਨਾਲ ਸਮਾਜਿਕ ਅਤੇ ਹਿੰਦੀ ਵਿਸ਼ਿਆਂ ਨੂੰ ਵਿਕਲਪਿਤ ਕਰਨ ਅਤੇ ਸਮਾਂਬੱਧ ਪ੍ਰਮੋਸ਼ਨਾਂ ਕਰਨ, ਬਦਲੀਆਂ ਸੰਬੰਧੀ ਠੋਸ ਨੀਤੀ ਅਪਨਾਉਣ ਵਾਲੇ ਕੀਤੇ ਵਾਅਤੇ ਪੂਰੇ ਕਰਨ। ਅੱਜ ਦੀ ਇਸ ਮੀਟਿੰਗ ਵਿੱਚ ਰਾਜ ਕੁਮਾਰ, ਰਵਿੰਦਰ ਰਵੀ, ਰਾਮਧਨ, ਸਤਵਿੰਦਰ ਸਿੰਘ, ਰਕੇਸ਼ ਨਾਰਾ, ਰਜਿੰਦਰ ਕੁਮਾਰ, ਸੰਜੀਵ ਕੁਮਾਰ, ਤਰਸੇਮ, ਗੁਲਸ਼ਨ, ਸੰਜੀਵ ਧੂਤ, ਰਾਜ ਕੁਮਾਰ, ਜਤਿੰਦਰ, ਪਰਮਜੀਤ ਅਤੇ ਦੇਸ ਰਾਜ ਵਿਰਦੀ ਆਦਿ ਵੀ ਹਾਜਿਰ ਸਨ।

No comments: