BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਰਕੀਟ ਕਮੇਟੀ ਦੀ ਚੇਅਰਮੈਨੀ ਨੂੰ ਲੈ ਕੇ ਲੱਗਣ ਲੱਗਾ ਜ਼ੋਰ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਕਾਂਗਰਸ ਸਰਕਾਰ ਵਿਚ ਮਾਰਕੀਟ ਕਮੇਟੀਆਂ ਦੇ ਨਵੇਂ ਬਣਨ ਵਾਲੇ ਚੇਅਰਮੈਨਾਂ ਦੀ ਭੱਜਾ ਨੱਸੀ ਸ਼ੁਰੂ ਹੋ ਗਈ ਹੈ। ਹਾਲਾਂਕਿ ਰਾਜ ਅੰਦਰ ਚੇਅਰਮੈਨੀਆਂ ਦੇ ਅਹੁਦੇ ਜੂਨ ਵਿਚ ਮੰਤਰੀ ਮੰਡਲ ਦੇ ਵਿਸਥਾਰ ਮਗਰੋਂ ਮਿਲਣੇ ਹਨ ਜਾਂ ਇਹਨਾਂ ਵਿਚ ਹੋਰ ਵੀ ਦੇਰੀ ਹੋ ਸਕਦੀ ਹੈ। ਪਰ ਚੇਅਰਮੈਨੀਆਂ ਦੇ ਦਾਅਵੇਦਾਰ ਹੁਣ ਤੋਂ ਹੀ ਜੋੜ ਤੋੜ ਵਿਚ ਰੁੱਝ ਗਏ ਹਨ। ਅਰਨੀਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਨ ਵਾਲਿਆਂ ਦੀ ਗਿਣਤੀ ਦਰਜਨ ਦੇ ਨੇੜੇ ਜਾ ਖਲੋਤੀ ਹੈ। ਇਸ ਅਹੁਦੇ ਦੀ ਦੌੜ ਵਿਚ ਜਿੱਥੇ ਹਲਕੇ ਦੇ ਕਈ ਆਗੂ ਦਿਨ ਰਾਤ ਇਕ ਕਰਕੇ ਆਪਣੇ ਸਿਆਸੀ ਅਕਾਵਾਂ ਕੋਲ ਡੇਰੇ ਜਮਾਈ ਬੈਠੇ ਹਨ। ਪੰਜਾਬ ਖੇਤ ਮਜਦੂਰ ਕਿਸਾਨ ਸੈੱਲ ਦੇ ਸੂਬਾ ਜਨਰਲ ਸਕੱਤਰ ਅਤੇ ਜੰਡਵਾਲਾ ਭੀਮੇਸ਼ਾਹ ਵਾਸੀ ਦਵਿੰਦਰ ਸਿੰਘ ਖੇੜਾ ਵੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਆਸ਼ੀਰਵਾਦ ਮੰਨ ਕੇ ਪੂਰਾ ਜ਼ੋਰ ਲਗਾ ਰਿਹਾ ਹੈ। ਇਸੇ ਤਰਾਂ ਪਿੰਡ ਟਾਹਲੀ ਵਾਲਾ ਜੱਟਾਂ ਦੇ ਜੁਪਿੰਦਰ ਸਿੰਘ ਵਾਂਦਰ, ਕਮਾਲ ਵਾਲਾ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਛੀਨਾ, ਅਰਨੀਵਾਲਾ ਦੇ ਸਾਬਕਾ ਸਰਪੰਚ ਅਸ਼ੋਕ ਬੱਤਰਾ, ਘੱਟਿਆਵਾਲੀ ਜੱਟਾਂ ਦੇ ਸਾਬਕਾ ਸਰਪੰਚ ਗੁਰਲਾਲ ਸਿੰਘ , ਪਾਕਾਂ ਦੇ ਵਿਰਸਾ ਸਿੰਘ ਵੀ ਆਪਣੀ ਦਾਅਵੇਦਾਰੀ ਨੂੰ ਮਜ਼ਬੂਤੀ ਨਾਲ ਰੱਖ ਰਹੇ ਹਨ। ਹੁਣ ਦੇਖਣਾ ਹੈ ਕਿ ਭਵਿੱਖ ਵਿਚ ਪਾਰਟੀ ਇਹ ਅਹੁਦਾ ਕਿਸ ਨੂੰ ਦੇ ਕੇ ਨਿਵਾਜਦੀ ਹੈ।

No comments: