BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਔਰਤ ਜ਼ਖਮੀ

ਜ਼ੇਰੇ ਇਲਾਜ ਔਰਤ
ਜਲਾਲਾਬਾਦ, 8 ਮਈ (ਬੱਬਲੂ ਨਾਗਪਾਲ)- ਜਲਾਲਾਬਾਦ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਮੀਤਾ ਰਾਣੀ ਪਤਨੀ ਸਰਬਜੀਤ ਸਿੰਘ ਢਾਣੀ ਪ੍ਰੇਮ ਸਿੰਘ ਵਾਲੀ ਨੇ ਆਪਣੇ ਸਹੁਰੇ ਪਰਿਵਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈ ਆਪਣੇ ਸਹੁਰੇ ਪਰਿਵਾਰ ਨਾਲੋਂ ਵੱਖਰੀ ਰਹਿੰਦੀ ਹਾਂ ਅਕਸਰ ਹੀ ਸਹੁਰੇ ਪਰਿਵਾਰ ਦੇ ਮੈਂਬਰ ਮੇਰੇ ਨਾਲ ਬਿਨਾਂ ਵਜ਼ਾਂ ਤੋਂ ਗਾਲੀ ਗਲੋਚ ਅਤੇ ਲੜਾਈ ਝਗੜਾ ਕਰਦੇ ਹਨ।  ਬੀਤੇ ਦਿਨ ਜਦੋਂ ਮੇਰਾ ਕਿਸੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ ਤਾਂ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਜਾਨ ਤੋਂ ਮਾਰਨ  ਦੀ ਕੋਸ਼ਿਸ਼ ਕੀਤੀ  ਅਤੇ ਧਮਕੀਆਂ ਦਿੱਤੀਆ ਕਿ ਤੇਰੀਆਂ ਲੜਕੀਆਂ ਅਤੇ ਜਿੰਨੀ ਦੇਂਰ ਤੱਕ ਮੁੰਡੇ ਨੂੰ ਜਨਮ ਨਹੀ ਦਿੰਦੀ ਤਾਂ ਤੈਨੂੰ ਅਤੇ  ਤੇਰੇ ਘਰਵਾਲੇ ਨੂੰ ਕੋਈ ਹਿੱਸਾ ਨਹੀ ਦਿੱਤਾ ਜਾਵੇਗਾ ਅਤੇ ਧਮਕੀਆਂ ਦਿੰਦੇ ਹੋਏ ਕਹਿੰਦੇ ਹਨ ਕਿ ਤੈਨੂੰ ਜਾਨੋਂ ਮਾਰ ਦੇਣਾ ਹੈ ਅਤੇ ਗੱਲ ਵਿੱਚ ਰੱਸੀ ਪਾ ਕੇ ਗੱਲਾ ਦਬਾ ਦਿੱਤਾ ਅਤੇ ਜਿਸਦੇ ਨਾਲ ਮੈ ਬੜੀ ਹੀ ਮੁਸ਼ਿਕਲ ਦੇ ਨਾਲ ਆਪਣੀ ਜਾਨ ਬਚਾਈ ਅਤੇ ਜਿਸਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

No comments: