BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਵਿੱਖ ਵਿੱਚ ਪੰਥਕ ਵਿਹੜੇ ਦਾ ਧੜਾ ਤੇ ਥੜਾ ਸਾਬਿਤ ਹੋਵੇਗਾ ਸਿੱਖ ਸਦਭਾਵਨਾ ਦਲ : ਭਾਈ ਵਡਾਲਾ

  • ਪਹਿਲੀ 101 ਸੇਵਾਦਾਰਾਂ ਦੀ ਜਰਨਲ ਸਭਾ ਹੋਈ ਸੰਗਠਤ, 
  • ਸਿੱਖ ਸਦਭਾਵਨਾ ਦਲ ਕੁਦਰਤੀ ਵਰਤਾਰੇ ਦਾ ਨਾਮ ਸਾਬਿਤ ਹੋਵੇਗਾ : ਭਾਈ ਪੁੜੈਣ
  • ਭਵਿੱਖ ਦੀ ਰਣਨੀਤੀ ਨੂੰ ਸਮਝਿਆਂ ਬਗੈਰ ਪ੍ਰਾਪਤੀ ਸੰਭਵ ਨਹੀਂ : ਪ੍ਰਿੰ. ਹਰਸਿਮਰਨ ਸਿੰਘ
  • ਦੁਸ਼ਮਣ ਨੂੰ ਸਹੀ ਰੂਪ ਵਿਚ ਪਹਿਚਾਣੇ ਬਗੈਰ ਤੁਰਨਾ ਅਸੰਭਵ : ਬਾਪੂ ਕਵੰਰਅਜੀਤ ਸਿੰਘ
ਲੁਧਿਆਣਾ 15 ਮਈ (ਜਸਵਿੰਦਰ ਆਜ਼ਾਦ)- ਅੱਜ ਸਿੱਖ ਸਦਭਾਵਨਾ ਦਲ ਦੀ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਸਥਾਨਕ ਗੁਰਦੁਆਰਾ ਅਕਾਲ ਸਾਹਿਬ ਸ਼ਹੀਦ ਕਰਨੈਲ ਸਿੰਘ ਨਗਰ, ਗਿੱਲ ਰੋਡ ਲੁਧਿਆਣਾ ਵਿਖੇ ਹੋਏ, ਜਿੱਥੇ ਸਿੱਖ ਵਿਦਵਾਨਾਂ ਅਤੇ ਦੇਸ਼ ਦੀਆਂ ਸਿੱਖ ਸੰਗਤਾਂ ਨੇ ਹਾਜਰੀ ਲਗਵਾਈ। ਇਸ ਮੌਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਦਲ ਦੀ ਪਹਿਲੀ 101 ਸੇਵਾਦਾਰਾਂ ਦੀ ਜਰਨਲ ਸਭਾ ਦਾ ਗਠਨ ਕੀਤਾ ਗਿਆ ਅਤੇ ਸਿੱਖ ਵਿਦਵਾਨਾਂ ਵੱਲੋਂ ਆਪੋ ਆਪਣੇ ਵਚਾਰ ਸਾਂਝੇ ਕੀਤੇ ਗਏ ਅਤੇ ਪੰਥਕ ਏਕਤਾ ਨਾਲ ਅੱਗੇ ਵੱਧਣ ਦੀ ਗੱਲ ਆਖੀ। ਇਸ ਮੌਕੇ ਬੋਲਦਿਆਂ ਭਾਈ ਬਲਵਿੰਦਰ ਸਿੰਘ ਪੁੜੈਣ ਨੇ ਜਿੱਥੇ ਸਿੱਖ ਸਦਭਾਵਨਾ ਦਲ ਦੇ ਹੁਣ ਤੱਕ ਦੇ ਸਫਰ 'ਤੇ ਚਾਨਣਾ ਪਾਇਆ ਅਤੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਿੱਖ ਸਦਭਾਵਨਾ ਦਲ ਦੇ ਝੰਡੇ ਹੇਠ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਕੀਤੇ ਕਾਰਜ ਨੂੰ ਵਿਸਥਾਰ ਪੂਰਵਕ ਸੰਗਤਾਂ ਨਾਲ ਸਾਂਝਾ ਕਰਦਿਆਂ ਇਸ ਸਭ ਕਾਸੇ ਨੂੰ ਇਕ ਕੁਦਰਤੀ ਲਰਤਾਰਾ ਦੱਸਿਆ ਤੇ ਨਾਲ ਹੀ ਉਨਾਂ ਦਾਅਵਾ ਕੀਤਾ ਕਿ ਭਵਿੱਖ ਵਿਚ ਸਿੱਖ ਸਿਆਸਤ ਵਿਚ, ਸਿੱਖ ਸਦਭਾਵਨਾ ਦਲ ਬਦਲਵਾਂ ਰੂਪ ਹੋਵੇਗਾ। ਉਨਾਂ ਦਾਅਵੇ ਨਾਲ ਕਿਹਾ ਕਿ ਇਹ ਅਟੱਲ ਸੱਚਾਈ ਹੈ ਤੇ ਇੰਝ ਹੀ ਭਵਿੱਖ ਵੀ ਵਿਚ ਸੱਚ ਸਾਬਿਤ ਹੋਵੇਗੀ। ਭਾਈ ਪੁੜੈਣ ਨੇ ਕਿਹਾ ਕਿ ਸਿੱਖ ਸਦਭਾਵਨਾ ਵੱਲੋਂ ਪਿੰਡ ਪੱਧਰ ਤੱਕ ਪੰਹੁਚ ਕਰਕੇ ਘਰ-ਘਰ, ਪਿੰਡ-ਪਿੰਡ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਸੁਨੇਹਾ ਪੰਹੁਚਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਪੰਥਕ ਵਿਦਵਾਨ ਪ੍ਰਿੰ. ਹਰਸਿਮਰਨ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧ ਸੁਧਾਰ 'ਤੇ ਜੋਰ ਦਿੰਦਿਆਂ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਮਨਾਂ ਅੰਦਰ ਹੈ ਤੇ ਪੰਥ ਦਾ ਸਿਰਮੌਰ ਤਖਤ ਹੈ ਤੇ ਦੁੱਖ ਦੀ ਗੱਲ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਕੋਲ ਹੈ ਤੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਕੋਲ ਹੈ, ਇਸ ਲਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਮਰਜੀ ਕਰਵਾਈ ਜਾਣ। ਉਨਾਂ ਕਿਹਾ ਕਿ ਅੱਜ ਦਾ ਸੱਚ ਇਹ ਹੈ ਕਿ 10 ਸਾਲ ਤੋਂ ''ਸੱਤਾ ਵਿਰੋਧੀ ਲਹਿਰ'' ਕਾਰਨ ਹਾਰੇ ਹਨ ਪਰ ਪੰਥ ਇਹ ਨਾ ਭੁੱਲੇ ਕਿ ਬਾਦਲਕੇ ਚੋਣਾਂ ਹਾਰੇ ਹਨ ਪਰ ਸੱਤਾ ਤੋਂ ਬਾਹਰ ਨਹੀਂ ਹੋਏ, ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਛੁਡਵਾ ਕੇ ਪੰਥ ਦੇ ਲੇਖੇ ਸ਼੍ਰੋਮਣੀ ਕਮੇਟੀ ਨੂੰ ਸਹੀ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਸੰਭਾਲ ਵਿਚ ਲਾਉਣਾ ਹੈ, ਇਸ ਕਰਕੇ ਪੰਥ ਨੂੰ ਉਨਾਂ ਵੱਲੋਂ ਲਿਖੀਆਂ ਕਿਤਾਬਾਂ ਨੂੰ ਪੜਨਾ ਚਾਹੀਦਾ ਹੈ ਕਿਉਂਕਿ ਭਵਿੱਖ ਦੀ ਰਣਨੀਤੀ ਨੰੂੰ ਸਮਝਿਆਂ ਬਗੈਰ ਪ੍ਰਾਪਤੀ ਨਹੀਂ ਹੋ ਸਕਦੀ।
ਇਸ ਸਮੇਂ ਬਾਪੂ ਕੰਵਰਅਜੀਤ ਸਿੰਘ ਜੀ ਨੇ ਸੰਗਤਾਂ ਦੇ ਰੂ-ਬ-ਰੂ ਹੁੰਦਿਆਂ ਚਿੰਤਾ ਜਤਾਈ ਕਿ ਅੱਜ ਬਿਮਾਰੀਆਂ 'ਤੇ ਮੈਂ ਤੁਹਾਨੂੰ ਸਭ ਦੱਸ ਦੇਣੀਆਂ ਹਨ, ਹੱਲ ਤੁਹਾਨੂੰ ਖੁਦ ਕਰਨਾ ਪਵੇਗਾ, ਉਨਾਂ ਨੇ ਇਸ ਹੱਲ ਲਈ ਭਾਈ ਵਡਾਲਾ ਦੀ ਅਗਵਾਈ ਕਬੂਲਣ ਲਈ ਪ੍ਰੇਰਿਆ ਅਤੇ ਨਾਲ ਹੀ ਦੁਸ਼ਮਣ ਤੋਂ ਸੁਚੇਤ ਕਰਦਿਆਂ ਆਖਿਆ ਕਿ ਜੇਕਰ ਸਿੱਖ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਸਿੱਖ ਕੌਮ ਨੇ ਵੱਡੀਆਂ-ਛੋਟੀਆਂ ਜਿੱਤਾਂ ਪ੍ਰਾਪਤ ਕੀਤੀ, ਪਰ ਹੁਣ ਦੇ ਸਮੇਂ ਦੀ ਲੜਾਈ ਵਿੱਚ ਅੰਤਰ ਹੈ, ਪਹਿਲਾਂ ਸਾਡੀ ਲੜਾਈ ਡਾਕੂਆਂ ਨਾਲ ਸੀ, ਹੁਣ ਸਾਡੀ ਲੜਾਈ ਚੋਰਾਂ ਨਾਲ ਹੈ, ਪਹਿਲਾਂ ਵਾਲੇ ਸਿੱਖੀ ਦੇ ਬੂਟੇ ਨੂੰ ਵੱਢਦੇ ਸੀ, ਹੁਣ ਵਾਲੇ ਬੂਟਾ ਨਹੀਂ ਵੱਢਦੇ ਸਗੋਂ ਉਸ ਦੀਆਂ ਜੜਾਂ ਵਿੱਚ ਤੇਲ ਦੇ ਰਹੇ ਹਨ। ਉਨਾਂ ਕਿਹਾ ਕਿ ਪਹਿਲਾਂ ਜਥੇਦਾਰ ਖੁਦ ਜੰਗ ਦੇ ਮੈਦਾਨ ਵਿੱਚ ਜੂਝਦੇ ਸਨ ਪਰ ਦੁਖ ਨਾਲ ਕਹਿਣਾ ਪੈ ਰਿਹਾ ਹੈ ਅਜੋਕੇ ਜਥੇਦਾਰ ਪੁੱਤਰ ਮਰਵਾ ਕੇ ਮੁੱਖ ਮੰਤਰੀ ਦੀਆਂ ਕੁਰਸੀਆਂ ਤੱਕ ਪੁੱਜਦੇ ਹਨ। ਉਨਾਂ ਕਿਹਾ ਕਿ ਗੁਰੂ ਸਾਹਿਬ ਸਮੇਂ ਚੋਣ ਨਹੀਂ ਸੀ ਹੋਈ ਸਗੋਂ ਇਲੈਕਸ਼ਨ ਦੀ ਬਜਾਏ ਸਲੈਕਸ਼ਨ ਕੀਤੀ ਜਾਂਦੀ ਸੀ, ਅੱਜ ਸਾਡੇ ਕੋਲ ਕੀ ਹੈ, ਚੋਣ ਅਧਿਕਾਰ ਵੀ ਕੇਂਦਰ ਕੋਲ ਹੈ, ਕੇਂਦਰ ਸਰਕਾਰ ਆਪਣੀ ਮਰਜੀ ਨਾਲ ਚੋਣ ਕਰਵਾਉਂਦੀ ਹੈ, ਅਸੀਂ ਚੋਣ ਪ੍ਰੀਕਿਰਿਆ ਪੱਖੋਂ ਵੀ ਕੇਂਦਰ ਦੇ ਗੁਲਾਮ ਹਾਂ। ਅਖੀਰ ਵਿਚ ਉਨਾਂ ਆਖਿਆ ਕਿ ਸਾਨੂੰ ਦੁਸ਼ਮਣ ਦੀ ਹਰ ਚਾਲ ਨੂੰ ਸਮਝ ਕੇ ਤੁਰਨਾ ਪਵੇਗੀ ਤੇ ਮੇਰੀ ਸਮਝ ਮੁਤਾਬਿਕ ਜੇਕਰ ਭਵਿੱਖ ਵਿਚ ਸਿੱਖਾਂ ਨੇ ਭਾਈ ਬਲਦੇਵ ਸਿੰਘ ਵਡਾਲਾ ਦਾ ਸਾਥ ਨਾ ਦਿੱਤਾ ਤਾਂ ਕੌਮ ਲਈ ਜਿੱਥੇ ਇਹ ਵੱਡਾ ਦੁਖਾਂਤ ਸਾਬਿਤ ਹੋਵੇਗਾ, ਉੱਥੇ ਕੌਮ ਨਾਮੌਸ਼ੀ ਵਿਚ ਵੀ ਜਾਵੇਗੀ ਕਿਉਂਕਿ ਸਿੱਖ ਸਦਭਾਵਨਾ ਦਲ ਭਾਈ ਬਲਦੇਵ ਸਿੰਘ ਵਡਾਲਾ ਦੀ ਆਵਾਜ਼ ਨਹੀਂ ਸਗੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚੋਂ ਨਿਕੱਲਿਆ ਉਹ ਹੋਕਾ ਹੈ ਜਿਸ ਨੂੰ ਸਿੱਖ ਸੰਗਤਾਂ ਨੇ ਸੁਣ ਕੇ ਇਸ ਹੋਕੇ ਨਾਲ ਤੁਰਨਾ ਹੈ।
ਭਾਈ ਬਲਦੇਵ ਸਿੰਘ ਵਡਾਲਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਅੱਜ ਕੌਮ ਏਨੀ ਕੁ ਅਵੇਸਲੀ ਹੋ ਗਈ ਹੈ ਕਿ ਸਿੱਖੀ 'ਤੇ ਅੰਦਰੋਂ ਤੇ ਬਾਹਰੋਂ ਹੋ ਰਹੇ ਹਮਲਿਆਂ ਪ੍ਰਤੀ ਚੁੱਪ ਬੈਠੀ ਹੈ। ਭਾਈ ਵਡਾਲਾ ਨੇ ਕਿਹਾ ਕਿਦੀ ਆਸ਼ੂਤੋਸ਼, ਕਦੀ ਭਨਿਆਰਾ ਵਾਲਾ, ਕਦੀ ਨਿਰੰਕਾਰੀ ਸਾਡੀ ਕੌਮ 'ਤੇ ਕੋਝੇ ਢੰਗ ਨਾਲ ਹਮਲੇ ਕਰ ਰਹੀ ਹੈ, ਉਨਾਂ ਕਿਹਾ ਬੀਤੇ ਦਿਨੀ ਸੌਦੇ ਸਾਧ ਵੱਲੋਂ ਮੁੜ ਸਿੱਖਾਂ ਦਾ ਮਜ਼ਾਕ ਬਣਾਉਣ ਯਤਨ ਹੀ ਨਹੀਂ ਕੀਤਾ ਸਗੋਂ ਉਹ ਕਾਮਯਾਬ ਵੀ ਹੋਇਆ ਹੈ ਕਿਉਂਕਿ ਚੰਗੇ ਬੰਦਿਆਂ ਨੇ ਚੁੱਪ ਧਾਰੀ ਹੋਈ ਹੈ। ਭਾਈ ਵਡਾਲਾ ਨੇ ਕਿਹਾ ਕਿ ਇਨਾਂ ਸਭ ਦਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮੁੱਦਿਆਂ ਪ੍ਰਤੀ ਗੰਭੀਰ ਨਾ ਹੋਣਾ, ਇਸ ਲਈ ਪਹਿਲਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣਾ ਪਵੇਗਾ, ਅੱਜ ਤੋਂ ਕਰੀਬ ਸੌ ਸਾਲ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਨਰੈਣੂੰ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਛੁਡਵਾਏ ਸੀ, ਅੱਜ ਸਾਡਾ ਵੀ ਫਰਜ਼ ਬਣਾ ਹੈ ਕਿ ਅਸੀਂ 100 ਸਾਲ ਬਾਅਦ ਭਾਈ ਲਛਮਣ ਸਿੰਘ ਧਾਰੋਵਾਲੀ ਵਾਂਗ ਅਜੋਕੇ ਨਰੈਣੂੰ ਮਹੰਤਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰੀਏ, ਇਸ ਗੱਲ ਦਾ ਸੰਗਤਾਂ ਨੇ ਜੈਕਾਰੇ ਛੱਡ ਕੇ ਸਮੱਰਥਨ ਕੀਤਾ। ਉਨਾਂ ਕਿਹਾ ਸਾਡੀ ਮੁੱਖ ਲੜਾਈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਇਕ ਟੱਬਰ ਤੋਂ ਮੁਕਤ ਕਰਵਉਣਾ ਹੈ। ਇਸ ਮੌਕੇ ਭਾਈ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਵੀ ਆਖੀ ਕਿ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਨਾਲ ਤਾਲਮੇਲ ਵੀ ਕਰਾਂਗੇ ਉਨਾਂ ਨੂੰ ਨਾਲ ਵੀ ਲੈ ਕੇ ਚੱਲਾਂਗੇ। ਇਸ ਸਮਾਗਮ ਵਿਚ ਗੁਰਦੁਆਰਾ ਅਕਾਲ ਸਾਹਿਬ ਦੇ ਪ੍ਰਧਾਨ ਗੁਰਮੇਲ ਸਿੰਘ ਤੇ ਸਕੱਤਰ ਜਗਦੀਸ਼ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਸਦਭਾਵਨਾ ਦਲ ਦੀ ਪਹਿਲੀ ਜਨਰਲ ਸਭਾ ਗੁਰਦੁਆਰਾ ਅਕਾਲ ਸਾਹਿਬ ਵਿਖੇ ਚੁਣੀ ਗੋਈ ਕਿ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਸਮੇਂ ਸਟੇਜ਼ ਸਕੱਤਰ ਦੀ ਸੇਵਾ ਗਿਆਨੀ ਰਜਿੰਦਰ ਸਿੰਘ ਨੰਗਲ (ਸ਼੍ਰੀ ਅਨੰਦਪੁਰ ਸਾਹਿਬ) ਵਾਲਿਆਂ ਨੇ ਬਾਖੂਬੀ ਨਿਭਾਈ। ਸਮਾਗਮ ਦੀ ਅਰਦਾਸ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਨੇ ਨਿਭਾਈ। ਇਸ ਮੌਕੇ ਫਤਹਿਗੜ ਸਾਹਿਬ ਤੋਂ ਭੁਪਿੰਦਰ ਸਿੰਘ, ਭਾਈ ਜਗਜੀਵਨ ਸਿੰਘ, ਰੋਪੜ ਤੋਂ ਭਾਈ ਸਤਨਾਮ ਸਿੰਘ ਅਰੋੜਾ (ਸ਼੍ਰੀ ਅਨੰਦਪੁਰ ਸਾਹਿਬ), ਭਾਈ ਸ਼ਾਮ ਸਿੰਘ ਬੇਲਾ, ਭਾਈ ਰਾਜਵਿੰਦਰ ਸਿੰਘ, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਸ. ਸੁਖਜਿੰਦਰਜੀਤ ਸਿੰਘ, ਬੀਬੀ ਕੁਲਵੀਰ ਕੌਰ, ਭਾਈ ਸਿਮਰਨ ਸਿੰਘ, ਹੁਸ਼ਿਆਰਪੁਰ ਤੋਂ ਭਾਈ ਹਰਿੰਦਰਪਾਲ ਸਿੰਘ ਖਾਲਸਾ, ਭਾਈ ਮਨਜਿੰਦਰ ਸਿੰਘ, ਭਾਈ ਭਾਈ ਮਨਜੀਤ ਸਿੰਘ, ਭਾਈ ਤੀਰਥ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਜਰਮਨਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਗੁਰਦਾਸਪੁਰ ਤੋਂ ਭਾਈ ਸਰਦੂਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਰਤਾਜ ਸਿੰਘ, ਚੰਡੀਗੜ ਤੋਂ ਭਾਈ ਗੁਰਚਰਨ ਸਿੰਘ, ਭਾਈ ਕਰਮਵੀਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਗੁਰਜਿੰਦਰ ਸਿੰਘ, ਪਟਿਆਲਾ ਤੋਂ ਭਾਈ ਮਨਜੀਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਸੰਗਰੂਰ ਤੋਂ ਬੀਬੀ ਸੁਰਿੰਦਰ ਕੌਰ, ਭਾਈ ਬਚਿੱਤਰ ਸਿੰਘ, ਭਾਈ ਦਲਬੀਰ ਸਿੰਘ, ਭਾਈ ਸਤਨਾਮ ਸਿੰਘ, ਬਰਾਨਾਲਾ ਤੋਂ ਭਾਈ ਜਗਦੇਵ ਸਿੰਘ, ਭਾਈ ਗੁਰਜੀਤ ਸਿੰਘ, ਮਾਨਸਾ ਤੋਂ ਭਾਈ ਗੁਰਪ੍ਰੀਤ ਸਿੰਘ, ਭਾਈ ਸਿਮਰਨ ਸਿੰਘ, ਭਾਈ ਸਿਮਰਨ ਸਿੰਘ, ਬਠਿੰਡਾ ਤੋਂ ਭਾਈ ਭਰਪੂਰ ਸਿੰਘ, ਭਾਈ ਰਮਨਦੀਪ ਸਿੰਘ, ਭਾਈ ਪਿੱਪਲ ਸਿੰਘ, ਭਾਈ ਜਸਵਿੰਦਰ ਸਿੰਘ, ਫਾਜ਼ਿਲਕਾ ਤੋਂ ਭਾਈ ਬਖਸ਼ੀਸ਼ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਦਵਿੰਦਰਪਾਲ ਸਿੰਘ, ਭਾਈ ਪਰਿਮੰਦਰ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋਂ ਭਾਈ ਜਸਬੀਰ ਸਿੰਘ, ਫਿਰੋਜ਼ਪੁਰ ਤੋਂ ਭਾਈ ਦਲਬੀਰ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੁਰਮੀਤ ਸਿੰਘ, ਕਪੂਰਥਲਾ ਤੋਂ ਭਾਈ ਗੁਰਚੇਤ ਸਿੰਘ, ਭਾਈ ਕੰਵਲਨੈਣ ਸਿੰਘ, ਭਾਈ ਗੁਰਪ੍ਰੀਤ ਸਿੰਘ, ਫਗਾਵਾੜਾ ਤੋਂ ਭਾਈ ਕਿਰਪਾਲ ਸਿੰਘ, ਜਲੰਧਰ ਤੋਂ ਭਾਈ ਹਰਪ੍ਰੀਤ ਸਿੰਘ, ਭਾਈ ਜਸਪ੍ਰੀਤ ਸਿੰਘ, ਮੋਗੇ ਤੋਂ ਭਾਈ ਸੁਖਵਿੰਦਰ ਸਿੰਘ ਅਜ਼ਾਦ, ਭਾਈ ਸੁੱਚਾ ਸਿੰਘ, ਗੁਰਮੇਲ ਸਿੰਘ, ਭਾਈ ਸ਼ਨਬੀਰ ਸਿੰਘ, ਲੁਧਿਆਣਾ ਤੋਂ ਭਾਈ ਮਨਜੀਤ ਸਿੰਘ, ਭਾਈ ਗਰਪ੍ਰੀਤ ਸਿੰਘ, ਭਾਈ ਨਰਿੰਦਰਪਾਲ ਸਿੰਘ, ਭਾਈ ਮੇਹਰਵਾਨ ਸਿੰਘ, ਭਾਈ ਤਰਲੋਚਨ ਸਿੰਘ, ਅੰਮ੍ਰਿਤਸਰ ਸਾਹਿਬ ਤੋਂ ਭਾਈ ਸੁਖਦੇਵ ਸਿੰਘ ਵੈਦ, ਬੀਬੀ ਕੰਵਲਜੀਤ ਕੌਰ, ਭਾਈ ਕੁਲਦੀਪ ਸਿੰਘ, ਭਾਈ ਰਾਜਨ ਸਿੰਘ, ਭਾਈ ਪੂਰਨ ਸਿੰਘ, ਭਾਈ ਇਕਬਾਲ ਸਿੰਘ, ਭਾਈ ਦਲਬੀਰ ਸਿੰਘ, ਭਾਈ ਸੁਖਦੇਵ ਸਿੰਘ, ਪਠਾਨਕੋਟ ਤੋਂ ਭਾਈ ਗੁਰਪ੍ਰੀਤ ਸਿੰਘ, ਭਾਈ ਪਰਮਿੰਦਰ ਸਿੰਘ, ਤਰਨਤਾਰਨ ਤੋਂ ਭਾਈ ਸੁਖਪ੍ਰੀਤ ਸਿੰਘ ਦੇ ਪਿਤਾ ਭਾਈ ਸੁਖਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਪ੍ਰਗਟ ਸਿੰਘ, ਭਾਈ ਬਲਦੇਵ ਸਿੰਘ, ਭਾਈ ਸਵਰਨ ਸਿੰਘ, ਭਾਈ ਮਨਜੀਤ ਸਿੰਘ, ਭਾਈ ਸੁਖਜਿੰਦਜਰ ਸਿੰਘ, ਫਰੀਦਕੋਟ ਤੋਂ ਭਾਈ ਸਰਬਜੋਤ ਸਿੰਘ, ਭਾਈ ਪ੍ਰਮਪਾਲ ਸਿੰਘ, ਕਰਨਾਲ ਤੋਂ ਭਾਈ ਪ੍ਰੀਤਮ ਸਿੰਘ, ਪਾਣੀਪਤ ਤੋਂ ਭਾਈ ਸਿਮਰਨ ਸਿੰਘ, ਅੰਬਾਲਾ ਤੋਂ ਭਾਈ ਮਨਪ੍ਰੀਤ ਸਿੰਘ, ਹੰਨੂਮਾਨਗੜ ਤੋਂ ਭਾਈ ਗਿਆਨ ਸਿੰਘ, ਨੈਨੀਤਾਲ ਤੋਂ ਭਾਈ ਪਰਮਜੀਤ ਸਿੰਘ, ਊਧਮ ਸਿੰਘ ਨਗਰ ਤੋਂ ਭਾਈ ਸਤਨਾਮ ਸਿੰਘ, ਰਾਮਪੁਰ ਤੋਂ ਭਾਈ ਪਰਮਜੀਤ ਸਿੰਘ, ਖਾਨਪੁਰ ਤੋਂ ਭਾਈ ਮਨਮੀਤ ਸਿੰਘ, ਹੈਦਰਾਬਾਦ ਤੋਂ ਭਾਈ ਸੁਖਪਾਲ ਸਿੰਘ, ਪਟਿਆਲਾ ਤੋਂ ਭਾਈ ਕੰਵਲਜੀਤ ਸਿੰਘ, ਬਰਨਾਲਾ ਤੋਂ ਭਾਈ ਤਰਨਜੀਤ ਸਿੰਘ, ਦਿੱਲੀ ਤੋਂ ਭਾਈ ਨਰਿੰਦਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਸ਼ਹੀਦ ਭਗਤ ਸਿੰਘ ਨਗਰ ਤੋਂ ਭਾਈ ਤੇਜਪਾਲ ਸਿੰਘ, ਮੋਗਾ ਤੋਂ ਭਾਈ ਦਰਸ਼ਨ ਸਿੰਘ, ਭਾਈ ਅਮਨਦੀਪ ਸਿੰਘ ਸੇਵਾਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਮਾਣ ਪੱਤਰ ਦਿੱਤੇ ਗਏ। ਸਿੱਖ ਸਦਭਾਵਨਾ ਦਲ ਦੇ ਲੋਗੋ ਵਿੱਚ ਖੁਆਰ ਹੋਏ ਸਭ ਮਿਲੇਂਗੇ ਦਾ ਲਿਖਿਆ ਹੋਣਾ ਇਸ ਗੱਲ ਦੀ ਹਾਮੀ ਭਰ ਰਿਹਾ ਸੀ ਕਿ ਸਿੱਖ ਸਦਭਾਵਨਾ ਦਲ ਪੰਥਕ ਏਕਤਾ ਲਈ ਤਤਪਰ ਹੈ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਇਕਬਾਲ ਸਿੰਘ ਦੇ ਪਰਿਵਾਰਿਕ ਮੈਂਬਰ ਹਾਜਰ ਸਨ, ਲੰਗਰ ਦੇ ਸੇਵਾ ਭਾਈ ਸੇਵਾ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ, ਉਨਾਂ ਨਾਲ ਅਮਰੀਕ ਸਿੰਘ, ਫਤਹਿ ਸਿੰਘ, ਵਰਿੰਦਰ ਸਿੰਘ, ਅਮਿਤ ਖੱਤੀ, ਗੁਰਪ੍ਰੀਤ ਨਾਗੀ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਅਕਾਲ ਸਾਹਿਬ ਦੀਆਂ ਬੀਬੀਆਂ ਨੇ ਵਿਸ਼ੇਸ਼ੇ ਤੌਰ 'ਤੇ ਹਾਜਰ ਸਨ।

No comments: