BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰੋਂ ਵੱਖ ਵੱਖ ਥਾਵਾਂ 'ਤੇ ਘੁੰਮਣ ਲਈ ਗਏ ਨੌਜਵਾਨ ਦੀ ਹੋਈ ਮੌਤ

  • ਮਕਲੋਡਗੰਜ ਵਿਖੇ ਝੀਲ ਵਿੱਚ ਨਹਾਉਂਦੇ ਸਮੇਂ ਨੌਜਵਾਨ ਦਾ ਤਿਲਕਿਆ ਪੈਰ, ਰੁੜਿਆ ਪਾਣੀ ਦੇ ਤੇਜ਼ ਵਹਾਅ ਵਿੱਚ
  • ਮ੍ਰਿਤਕ ਨੌਜਵਾਨ ਦਾ ਕੱਲ ਹੀ ਸੀ ਜਨਮ ਦਿਨ
ਜਲਾਲਾਬਾਦ, 8 ਮਈ (ਬੱਬਲੂ ਨਾਗਪਾਲ)- ਸਥਾਨਕ ਸ਼ਹਿਰ ਦੇ ਬਗਲਾਮੁੱਖੀ ਮਾਤਾ ਮੰਦਿਰ ਦੇ ਨਜ਼ਦੀਕ ਰਹਿੰਦੇ ਇੱਕ ਨੌਜਵਾਨ ਜੋ ਕਿ ਆਪਣੇ ਦੋਸਤਾਂ ਨਾਲ ਬੀਤੇਂ ਸ਼ੁੱਕਰਵਾਰ ਨੂੰ ਘਰੋਂ ਵੱਖ ਵੱਖ ਥਾਵਾਂ 'ਤੇ ਘੁੰਮਣ ਦੇ ਲਈ ਗਿਆ ਸੀ, ਉਸਦੀ ਮਕਲੋਡਗੰਜ ਵਿਖੇ ਪੈਰ ਤਿਲਕਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਸੰਬੰਧੀ ਜਿਵੇਂ ਹੀ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਉਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅਤੇ ਪੂਰੇ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਥਾਨਕ ਸ਼ਹਿਰ ਦੇ ਮਾਤਾ ਬਗਲਾਮੁੱਖੀ ਮੰਦਿਰ ਦੇ ਨਜ਼ਦੀਕ ਰਹਿੰਦਾ ਨੀਤਿਸ਼ ਕੁਮਾਰ ਊਰਫ ਸ਼ਿਵਾ (21) ਪੁੱਤਰ ਪਵਨ ਕੁਮਾਰ ਜੋ ਕਿ ਆਪਣੇ 7 ਤੋਂ 8 ਦੋਸਤਾਂ ਨਾਲ ਦਿਨ ਸ਼ੁੱਕਰਵਾਰ ਨੂੰ ਕਾਰ 'ਤੇ ਸਵਾਰ ਹੋ ਕੇ ਘਰੋਂ ਤੋਂ ਵੱਖ ਵੱਖ ਥਾਵਾਂ 'ਤੇ ਘੁੰਮਣ ਦੇ ਲਈ ਗਿਆ ਸੀ। ਬੀਤੇਂ ਕੱਲ ਸ਼ਾਮ ਨੂੰ ਉਹ ਆਪਣੇ ਦੋਸਤਾਂ ਸਮੇਤ ਮਕਲੋਡਗੰਜ ਵਿਖੇ ਪੁੱਜਿਆ। ਜਿਸ ਤੋਂ ਬਾਅਦ ਉਹ ਅਤੇ ਉਸਦੇ ਸਾਰੇ ਦੋਸਤ ਮਕਲੋਡਗੰਜ ਵਿਖੇ ਸਥਿਤ ਇੱਕ ਝੀਲ 'ਤੇ ਨਹਾਉਣ ਦੇ ਲਈ ਚੱਲੇ ਗਏ। ਝੀਲ 'ਤੇ ਨਹਾਉਂਦੇ ਸਮੇਂ ਅਚਾਨਕ ਪਾਣੀ ਦਾ ਤੇਜ਼ ਵਹਾਅ ਆਇਆ। ਜਿਸ ਕਰਕੇ ਨੀਤਿਸ਼ ਦਾ ਪੈਰ ਤਿਲਕ ਗਿਆ ਅਤੇ ਉਸਦੇ ਨਾਲ 4 ਹੋਰ ਦੋਸਤ ਉਸ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਇਸ ਦੌਰਾਨ ਨੀਤਿਸ਼ ਦੇ ਚਾਰ ਦੋਸਤ ਤਾਂ ਕਿਵੇਂ ਨਾ ਕਿਵੇਂ ਬਚ ਗਏ, ਲੇਕਿਨ ਨੀਤਿਸ਼ ਉਸ ਤੇਜ਼ ਪਾਣੀ ਦੇ ਵਹਾਅ ਨਾਲ ਕਾਫੀ ਅੱਗੇ ਤੱਕ ਰੁੜ ਗਿਆ। ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਨੀਤਿਸ਼ ਕੁਮਾਰ ਨੂੰ ਉਕਤ ਝੀਲ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ। ਕਰੀਬ ਅੱਧੇ ਘੰਟੇ ਸਮੇਂ ਦੇ ਬਾਅਦ ਨੀਤਿਸ਼ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਉਕਤ ਝੀਲ ਵਿੱਚੋਂ ਮਿਲ ਗਿਆ। ਜਿਸ ਤੋਂ ਬਾਅਦ ਨੀਤਿਸ਼ ਕੁਮਾਰ ਦੇ ਦੋਸਤਾਂ ਨੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਲੇਕਿਨ ਰਸਤੇ ਵਿੱਚ ਟੈ੍ਰਫਿਕ ਹੋਣ ਕਰਕੇ ਨੀਤਿਸ਼ ਕੁਮਾਰ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਅਤੇ ਉਸਦੀ ਮੌਤ ਹੋ ਗਈ।
ਨੀਤਿਸ਼ ਕੁਮਾਰ ਦਾ ਕੱਲ ਸ਼ਨੀਵਾਰ ਨੂੰ ਸੀ ਜਨਮ ਦਿਨ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੀਤਿਸ਼ ਕੁਮਾਰ (ਸ਼ਿਵਾ) ਦਾ ਬੀਤੇਂ ਕੱਲ ਸ਼ਨੀਵਾਰ ਨੂੰ ਹੀ ਜਨਮ ਦਿਨ ਸੀ। ਲੇਕਿਨ ਨੀਤਿਸ਼ ਦਾ ਜਨਮ ਦਿਨ ਹੀ ਉਸਦਾ ਅੰਤਿਮ ਦਿਨ ਹੋਵੇਗਾ। ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ। ਖਬਰ ਲਿਖੇ ਜਾਣ ਤੱਕ ਮ੍ਰਿਤਕ ਨੀਤਿਸ਼ ਕੁਮਾਰ ਦੀ ਲਾਸ਼ ਘਰ ਨਹੀਂ ਪੁੱਜੀ ਸੀ।

No comments: