BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਪਤੀ ਪਤਨੀ ਜ਼ਖਮੀ

ਹਾਦਸੇ ਦੇ ਸ਼ਿਕਾਰ ਪਤੀ-ਪਤਨੀ ਇਲਾਜ ਅਧੀਨ
ਜਲਾਲਾਬਾਦ, 9 ਮਈ (ਬੱਬਲੂ ਨਾਗਪਾਲ)- ਪਿੰਡ ਲੱਖੇਵਾਲੀ ਰੋਂਡ 'ਤੇ ਪੈਂਦੇ ਪਿੰਡ ਕੱਟੀਆ ਵਾਲਾ ਦੇ ਕੋਲ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਪਤੀ ਪਤਨੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੇ ਜਾਣਕਾਰੀ ਦਿੰਦੇ ਵਿਅਕਤੀ ਕੁਲਵੰਤ ਸਿੰਘ ਵਾਸੀ ਪਿੰਡ ਸੀਮਰੇਵਾਲਾ (ਢਾਣੀ ਮਾੜਿਆਂ ਵਾਲੀ) ਨੇ ਦੱਸਿਆ ਕਿ ਉਹ ਆਪਣੀ ਪਤਨੀ ਲਾਲੋ ਬਾਈ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਜਲਾਲਾਬਾਦ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਕੱਟੀਆ ਵਾਲਾ ਦੇ ਕੋਲ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਚਾਲਕ ਨੇ ਜਬਰਦਸਤੀ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ 'ਤੇ ਡਿੱਗ ਪਿਆ ਅਤੇ ਦੋਵੇਂ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਮੋਟਰਸਾਈਕਲ ਚਾਲਕ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਸਪਤਾਲ ਵਿੱਚ ਭਰਤੀ ਕਰਵਾਇਆ।

No comments: