BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋਣ ਲੋਕ-ਥਾਨਾ ਮੁਖੀ

ਮੀਟਿੰਗ ਦੌਰਾਨ ਥਾਨਾ ਮੁਖੀ ਲੇਖ ਰਾਜ ਬੱਟੀ ਨਾਲ ਅਸ਼ੋਕ ਕੰਬੋਜ ਅਤੇ ਮੌਜੂਦ ਲੋਕ
ਜਲਾਲਾਬਾਦ, 01 ਮਈ (ਬਬਲੂ ਨਾਗਪਾਲ) ਪੰਜਾਬ ਸਰਕਾਰ ਵਲੋਂ ਜਿੱਥੇ ਨਸ਼ਿਆਂ ਦੇ ਖਿਲਾਫ ਪੁਲਸ ਪ੍ਰਸ਼ਾਸਨ ਨੂੰ ਸਖਤ ਕਾਰਵਾਈਆਂ ਕਰਨ ਦੇ ਨਿਰਦੇਸ਼ ਜਾਰੀ ਹਨ ਉਥੇ ਪੁਲਸ ਪ੍ਰਸ਼ਾਸਨ ਵਲੋਂ ਵੀ ਆਪਣੇ ਪੱਧਰ ਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਸ ਨੂੰ ਦੇਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸਥਾਨਕ ਨਗਰ ਥਾਨਾ ਪ੍ਰਭਾਰੀ ਲੇਖ ਰਾਜ ਬੱਟੀ ਵਲੋਂ  ਸਥਾਨਕ ਐਂਟੀ ਕੁਰੱਪਸ਼ਨ ਬਿਊਰੋ ਦੇ ਦਫਤਰ ਵਿਖੇ ਪਬਲਿਕ ਮੀਟਿੰਗ ਕੀਤੀ ਅਤੇ ਜਥੇਬੰਦੀ ਤੋਂ ਇਲਾਵਾ ਆਮ ਪਹੁੰਚੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਖੜੇ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਐਂਟੀ ਕੁਰੱਪਸ਼ਨ ਦੇ ਸੂਬਾ ਉਪ ਚੇਅਰਮੈਨ ਅਸ਼ੋਕ ਕੰਬੋਜ, ਬਾਬਾ ਬਲਵੀਰ ਸਿੰਘ, ਗੁਰਦੇਵ ਸਿੰਘ ਪਨੂੰ, ਬਲਦੇਵ ਸਿੰਘ ਬੱਟੀ, ਵਿੱਕੀ ਬਜਾਜ, ਕਾਕਾ ਬੇਦੀ, ਸੋਨੂੰ ਧਵਨ, ਬਿਮਲ ਭਠੇਜਾ, ਸੰਦੀਪ ਕੁਮਾਰ, ਜੀਵਨ ਸਿੰਘ, ਅਜੈਬ ਸਿੰਘ ਸਰਪੰਚ, ਬਲਵੀਰ ਸਿੰਘ, ਅਜੇ ਕੁਮਾਰ, ਚੰਚਲ , ਭਗਵਾਨ ਦਾਸ ਅਤੇ ਹੋਰ ਮੌਜੂਦ ਸਨ।
ਇਸ ਮੌਕੇ ਥਾਨਾ ਮੁਖੀ ਲੇਖ ਰਾਜ ਬੱਟੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਸ਼ਿਆਂ ਖਿਲਾਫ ਕਾਰਵਾਈਆਂ ਕਾਫੀ ਤੇਜ ਹੋਈਆਂ ਹਨ ਅਤੇ ਹੁਣ ਨਸ਼ਿਆਂ ਦੇ ਮਾਮਲਿਆਂ ਵਿੱਚ ਵੀ ਕਟੋਤੀ ਆਈ ਹੈ ਪਰ ਨਸ਼ਿਆਂ ਨੂੰੰ ਜੜ ਤੋਂ ਖਤਮ ਕਰਨ ਲਈ ਆਮ ਲੋਕਾਂ ਅਤੇ ਖਾਸਕਰ ਨੌਜਵਾਨਾਂ ਨੂੰ ਅੱਗੇ ਆਉਣਾ ਹੋਵੇਗਾ ਅਤੇ ਜਿੱਥੇ ਵੀ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਦਿੱਤੀ ਜਾਵੇ। ਉਨਾਂ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਸਪੈਸ਼ਲ ਟਾਕਸ ਫੋਰਸ ਤਿਆਰ ਕੀਤੀ ਹੈ ਜੋ ਸਿਰਫ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰ ਰਹੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਪੱਖੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਚਨਾ ਦੇਣ ਵਾਲਿਆਂ ਦਾ ਪਤਾ ਗੁਪਤ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਸਮਾਜ ਨੂੰ ਜੇਕਰ ਪੂਰੀ ਤਰਾਂ ਸੁਧਾਰਨਾ ਹੈ ਤਾਂ ਪਬਲਿਕ ਨੂੰ ਪੁਲਸ ਦੇ ਨਾਲ ਮਿਲਕੇ ਜੰਗੀ ਪੱਧਰ ਤੇ ਕੰਮ ਕਰਨਾ ਹੋਵੇਗਾ।

No comments: