BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੇਡਾਂ ਸਾਨੂੰ ਸ਼ਰੀਰਕ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਦਿੰਦੀਆਂ ਹਨ-ਪ੍ਰੀਤ ਕੋਹਲੀ

ਜਲੰਧਰ 23 ਮਈ (ਜਸਵਿੰਦਰ ਆਜ਼ਾਦ)- ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਗੋਰਸੀਆਂ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਪ੍ਰੀਤ ਕੋਹਲੀ ਜੀ ਦੀ ਅਗਵਾਈ ਹੇਠ ਹੇਠ ਪਿੰਡ ਗੋਰਸੀਆਂ ਵਿਖੇ 17 ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ 40 ਟੀਮਾ ਨੇ ਹਿੱਸਾ ਲਿਆ। ਇਨਾਮ ਵੰਡ ਸਮਾਰੋਹ ਤੇ ਪੁੱਜੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਪ੍ਰੀਤ ਕੋਹਲੀ ਨੇ  ਇਸ ਮੋਕੇ ਬੋਲਦਿਆ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆ ਹਨ ਇਹਨਾਂ ਸਦਕਾ ਹੀ ਅਸੀ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਢਾਲ ਸਕਦੇ ਹਾਂ ਅਤੇ ਨਾਲ ਦੀ ਨਾਲ ਖੇਡਾਂ ਵਿੱਚ ਰੁਝਿੱਆ ਵਿਅਤਕਤੀ ਨਸ਼ਿਆਂ ਦੀ ਘੁਮਨ ਘੇਰੀ ਤੋਂ ਬਚਿਆ ਰਹਿੰਦਾ ਹੈ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੇ ਸਮੇ ਤੇ ਨੌਜਵਾਨਾਂ ਨੂੰ ਯੁਵਕ ਗਤੀਵਿਧੀਆਂ ਨਾਲ ਜੋੜਨ ਲਈ ਸਕੀਮਾਂ ਚਲਾਈਆ ਜਾਂਦੀਆਂ ਹਨ ਜਿਹਨਾਂ ਵਿੱਚ ਯੂਥ ਲੀਡਰਸ਼ਿਪ ਟਰੈਨਿੰਗ ਕੈਂਪ, ਰਾਸ਼ਟਰੀ ਏਕਤਾ ਕੈਂਪ, ਮਾਊਟਰੇਨਿੰਗ ਅਤੇ ਟਰੈਕਿੰਗ ਕੈਂਪ, ਟਰੈਨਿੰਗ ਵਰਕਸ਼ਾਪ ਅਤੇ ਹੋਰ ਗਤੀਵਿਧੀਆ ਵੀ ਚਲਾਈਆ ਜਾਂਦੀਆਂ ਹਂ ਨੋਜਵਾਂਨਾਂ ਨੂਂ ਸਮੇ-ਸਮੇ ਤੇ ਜਾਗਰੂਕ ਕੀਤਾ ਜਾਂਦਾਂ ਹੈ ਵਿਭਾਗ ਨਾਲ ਐਫੀਲੀਏਟਡ ਕਲੱਬਾਂ ਨੂੰ ਪਿਛਲੇ ਸਮੇ ਦੌਰਾਨ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ ਹਨ। ਤਾਂ ਜੋ ਨੋਜਵਾਨ ਆਪਣਾ ਸਮਾਂ ਉਸਾਰੂ ਤਰੀਕੇ ਨਾਲ ਵਰਤ ਸਕਣ। ਇਸ ਟੂਰਨਾਂਮੈਂਟ ਦਾ ਫਾਈਨਲ ਮੁਕਾਬਲਾ  ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਗੋਰਸੀਆਂ ਅਤੇ ਪਿੰਡ ਮਿਆਣੀ ਵਿਚਾਲੇ ਹੋਇਆ ਜਿਸ ਨੂੰ ਪਿੰਡ ਮਿਆਣੀ ਨੇ ਜਿੱਤਿਆਂ। ਇਸ ਮੁਕਾਬਲੇ ਵਿੱਚ ਮੈਨ ਆਫ ਦਾ ਮੈਚ ਸਨੀ (ਪਿੰਡ ਮਿਆਣੀ) ਨੂੰ ਚੁਣਿਆ ਗਿਆ। ਜੇਤੂ ਟੀਮ ਨੂੰ 8100/- ਰੁਏ ਨਗਦ ਇਕ ਜੇਤੂ ਕੱਪ ਅਤੇ 11 ਟਰਾਫੀਆਂ ਦੇ ਕਿ ਸਨਮਾਨਿਤ ਕੀਤਾ ਗਿਆ ਦੂਜੇ ਸਥਾਨ ਤੇ ਰਹਿਣ ਵਾਲੀ ਪਿੰਡ ਗੋਰਸੀਆਂ ਦੀ ਟੀਮ ਨੂੰ 5100/- ਰੁਪਏ ਨਗਦ ਇਕ ਰਨਰਜ ਅਪ ਕੱਪ ਅਤੇ 11 ਟਰਾਫੀਆਂ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2100/- ਰੁਪਏ +11 ਮੈਡਲ ਦੇ ਕਿ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਪ੍ਰੀਤ ਕੋਹਲੀ ਜੀ ਰਹੇ। ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਗੋਰਸੀਆਂ ਦੇ ਪ੍ਰਧਾਨ ਬਰਜਿੰਦਰ ਪਾਲ ਸਿੰਘ ਨੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਜੀ ਦਾ ਪਿੰਡ ਪੁਜਣ ਤੇ ਸਵਾਗਤ ਕੀਤਾ ਅਤੇ ਦਸਿਆ ਕਿ ਇਸ ਟੂਰਨਾਂਮੈਂਟ ਨੂੰ ਕਰਵਾਉਣ ਵਿੱਚ ਸੁਰਿੰਦਰਜੀਤ ਸਿੰਘ ਅਮਰੀਕਾ ਵਾਲੇ, ਮਨਿੰਦਰਜੀਤ ਸਿੰਘ ਅਮਰੀਕਾ ਵਾਲੇ, ਐਡਵੋਕੇਟ ਅਮਨਦੀਪ ਸਿੰਘ ਅਮਰੀਕਾ ਵਾਲੇ, ਅਮਨਪ੍ਰੀਤ ਸਿੰਘ ਅਮਰੀਕਾ ਵਾਲੇ, ਜਤਿੰਦਰ ਸਿੰਘ ਰਾਜਾ ਪੀਜ਼ਾ ਇਟਾਲੀਆ ਮਿਆਣੀ ਵਾਲ, ਮੁਲਤਾਨੀ ਗਿਫਟ ਸੈਂਟਰ ਦਸੂਹਾ ਦੇ ਰਵੀ ਮੁਲਤਾਨੀ ਜੀ ਅਤੇ ਗੰਗਾ ਸਿੰਘ ਐੰਡ ਸੰਨਜ ਅੇਗਰੋਟੈਕ ਦਸੂਹਾ ਵਾਲਿਆਂ ਦਾ ਮੁੱਖ ਯੋਗਦਾਨ ਰਿਹਾ ਦਾ ਰਿਹਾ, ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਸ ਬਲਦੇਵ ਸਿੰਘ, ਮੈਂਬਰ ਪੰਚਾਇਤ ਅਮਰੀਕ ਸਿੰਘ, ਲਖਵਿੰਦਰ ਸਿੰਘ ਅਤੇ ਪਿੰਡ ਦੀ ਪੰਚਾਇਤ, ਚੇਅਰਮੈਨ ਰਜਿੰਦਰ ਸਿੰਘ ਬੁਧੋਬਰਕਤ, ਲਖਬੀਰ ਸਿੰਢ ਦਸੂਹਾ, ਜਗਦੀਸ਼ ਸਿੰਘ ਦਸੂਹਾ, ਜਸਵਿੰਦਰ ਸਿੰਘ ਕਾਲਰਾ, ਪ੍ਰੀਤਮ ਸਿੰਘ, ਰਵੇਲ ਸਿੰਘ, ਹਜ਼ਾਰਾ ਸਿੰਘ, ਰੇਸ਼ਮ ਸਿੰਘ, ਕੈਪਟਨ ਬਲਦੇਵ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ ਨੇ ਵੀ ਸਹਿਯੋਗ ਦਿੱਤਾ ਇਸ ਮੌਕੈ ਤੇ ਸਨੀ , ਰਾਜਾ ਗੋਰਾ,ਪਰਿੰਸ, ਐਸ.ਪੀ, ਮੌੰਟੀ, ਬਿਲਾ, ਗਿੰਦਾ ਤੇ ਰਿੰਪੀ ਵੀ ਮੌਜੂਦ ਰਹੇ।

No comments: