BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਸ਼ ਭਰ ਦੇ ਕੈਮਿਸਟਾਂ ਨੂੰ ਆ ਰਹੀਆਂ ਪ੍ਰੈਸ਼ਾਨੀਆਂ ਦੇ ਚੱਲਦੇ ਪੂਰੇ ਦੇਸ਼ ਭਰ ਵਿੱਚ ਕੈਮਿਸਟਾਂ ਕੀਤੀ ਹੜਤਾਲ

ਬੰਦ ਪਈਆਂ ਦੁਕਾਨਾਂ ਤੇ ਐੱਸ.ਡੀ.ਐੱਮ ਦਫਤਰ ਵਿਖੇ ਮੰਗ ਪੱਤਰ ਦਿੰਦੇ ਹੋਏ ਕੈਮਿਸਟ
ਜਲਾਲਾਬਾਦ 30 ਮਈ (ਬਬਲੂ ਨਾਗਪਾਲ)-ਦੇਸ਼ ਭਰ ਦੇ ਕੈਮਿਸਟਾਂ ਨੂੰ ਆ ਰਹੀਆਂ ਪ੍ਰੈਸ਼ਾਨੀਆਂ ਦੇ ਚੱਲਦੇ ਉਨਾਂ ਵਲੋਂ ਪੂਰੇ ਦੇਸ਼ ਭਰ ਵਿੱਚ ਹੜਤਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ  ਜੋ ਓਨਲਾਇਨ ਦਵਾਈਆਂ ਵਿੱਕ ਰਹੀਆਂ ਹਨ, ਉਸ ਕਾਰਨ ਨਸ਼ੇ ਦੇ ਕਾਰੋਬਾਰ ਵਿੱਚ ਬੜੋਤੜੀ ਹੋਈ ਹੈ। ਉਨਾਂ ਕਿਹਾ ਕਿ ਜੋ ਪੁਲਸ ਉਨਾਂ ਨੂੰ ਬਿਨਾਂ ਵਜਾ ਆ ਕੇ ਤੰਗ ਪ੍ਰੈਸ਼ਾਨ ਕਰਦੀ ਹੈ, ਉਹ ਬੰਦ ਕੀਤਾ ਜਾਵੇ, ਕਿਉਂਕੇ ਪੁਲਿਸ ਡਰੱਗ ਇੰਸਪੈਕਟਰ ਦੀ ਦੇਖ-ਰੇਖ ਵਿੱਚ ਮੈਡੀਕਲ ਸਟੋਰਾਂ ਨੂੰ ਚੈੱਕ ਕਰ ਸਕਦੀ ਹੈ। ਉਨਾਂ ਕਿਹਾ ਅੱਜ ਦੀ ਇਸ ਹੜਤਾਲ ਦੇ ਚੱਲਦਿਆਂ ਦੇਸ਼ ਭਰ ਵਿੱਚ ਸਾਢੇ 8 ਲੱਖ ਕੈਮਿਸਟ ਦੀਆਂ ਦੁਕਾਨਾਂ ਬੰਦ ਰਹਿਣ ਗਿਆਂ ਤੇ 50 ਲੱਖ ਵਿਅਕਤੀ ਜੋ ਮੈਡੀਕਲ ਦੀਆਂ ਦੁਕਾਨਾਂ 'ਤੇ ਕ੍ਰਮਚਾਰੀਆਂ ਵਜੋਂ ਕੰਮ ਕਰਦੇ ਹਨ ਵਿਹਲੇ ਰਹਿਣਗੇ। ਉਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਨਾਂ ਦੀਆਂ ਸਮੱਿਸਆਵਾਂ ਨੂੰ ਵੇਖਦਿਆਂ ਹੋਇਆਂ ਉਨਾਂ ਦਾ ਹਲ ਕੀਤਾ ਜਾਵੇ ਤਾਂ ਜੋ ਉਨਾਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨਾ ਪਏ ਤੇ ਉਨਾਂ ਪ੍ਰੈਸ਼ਾਨੀਆਂ ਤੋਂ ਵੀ ਨਿਜਾਤ ਮਿਲ ਸਕੇ। ਇਸ ਮੌਕੇ ਜ਼ਿਲਾ ਪ੍ਰਧਾਨ ਅਸ਼ੋਕ ਛਾਬੜਾ ਤੋਂ ਇਲਾਵਾ, ਰਮਨ ਵਾਟਸ, ਚਾਚਾ ਰਾਮ ਲਾਲ ਕੁੱਕੜ, ਰਾਜ ਭਠੇਜਾ, ਕੇਵਲ ਕਾਠਪਾਲ, ਅਸ਼ਵਨੀ ਕੁੱਕੜ, ਸੰਜੀਵ ਦਹੂਜਾ, ਸ਼ਾਮ ਸੁੰਦਰ ਤੇ ਹੋਰ ਕੈਮਿਸਟ ਐਸੋਸੀਏਸ਼ਨ ਦੇ ਆਗੂ ਮੌਜੂਦ ਸਨ।

No comments: