BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਸਕੂਲ ਵਿਖੇ "ਸ਼ਗੁਫ਼ਤਾ 2017" ਫ੍ਰੈਸ਼ਰ ਪਾਰਟੀ ਦਾ ਆਯੋਜਨ

ਜਲੰਧਰ 19 ਮਈ (ਜਸਵਿੰਦਰ ਆਜ਼ਾਦ)- ਐਚ.ਐਮ.ਵੀ. ਕਾੱਲਜਇਏਟ ਸੀ.ਸੈ. ਸਕੂਲ ਵਿਖੇ ਗਿਆਰਵੀਂ ਦੀਆਂ ਵਿਦਿਆਰਥਣਾਂ ਲਈ "ਸ਼ਗੁਫ਼ਤਾ2017" ਫ੍ਰੈਸ਼ਰ ਪਾਰਟੀ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਮਾਣਯੋਗ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਸ਼੍ਰੀਮਤੀ ਸੁਨੀਤਾ ਧਵਨ ਤੇ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਨੇ ਫੁੱਲਾਂ ਨਾਲ ਪ੍ਰਿੰਸੀਪਲ ਸਾਹਿਬਾ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦਾ ਸ਼ੁਭਾਰੰਭ ਜੋਤ ਜਲਾ ਕੇ ਕੀਤਾ ਗਿਆ। ਸਮਾਗਮ ਵਿੱਚ ਮੌਜੂਦ ਸਾਰਿਆਂ ਨੇ ਡੀਏਵੀ ਗਾਨ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਵਿੱਚ ਸ਼ਗੁਫ਼ਤਾ ਦਾ ਅਰਥ ਦੱਸਦਿਆਂ ਜੀਵਨ ਵਿੱਚ ਮਿਹਨਤ ਅਤੇ ਏਕਾਗਰਤਾ ਨਾਲ ਹਰ ਕਾਰਜ ਕਰਕੇ ਉਨੱਤੀ ਤੇ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥਣਾਂ ਨੂੰ ਸੰਸਥਾ ਦੇ ਇਤਿਹਾਸ ਬਾਰੇ ਦੱਸਦੇ ਹੋਏ ਨਾਰੀ ਸਿੱਖਿਆ, ਮੁੱਲਾਂ ਤੇ ਸੰਸਕ੍ਰਿਤੀ ਨਾਲ ਹਮੇਸ਼ਾ ਜੁੜੇ ਰਹਿਣ ਦੀ ਪੇ੍ਰਰਣਾ ਦਿੱਤੀ ਤੇ ਕਿਹਾ ਕਿ ਸਿਰਫ਼ ਪੱਛਮੀ ਸੱਭਿਅਤਾ ਦਾ ਅੰਨਾ ਅਨੁਸਰਨ ਨਹੀਂ ਕਰਨਾ ਹੈ ਬਲਕਿ ਭਾਰਤੀ ਸੰਸਕ੍ਰਿਤੀ ਦੀ ਮਾਨਮਰਿਆਦਾ ਨਾਲ ਜੁੜੇ ਰਹਿ ਕੇ ਆਪਣੀ ਸੰਸਥਾ, ਪਰਿਵਾਰ, ਅਤੇ ਰਾਸ਼ਟਰ ਦਾ ਨਾਂ ਰੋਸ਼ਨ ਕਰੀਏ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਆਪਣਾ ਯੋਗਦਾਨ ਦੇ ਸਕੀਏ। ਨਾਲ ਹੀ ਉਨ੍ਹਾਂ ਨੇ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭੱਵਿਖ ਦੀ ਕਾਮਨਾ ਕੀਤੀ।
ਡੀਨ ਸਟੂਡੈਂਟ ਕੌਂਸਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਨੇ ਆਪਣੇ ਸੰਬੋਧਨ ਵਿੱਚ ਕਾਲਜ ਪ੍ਰਿੰਸੀਪਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਸੰਸਥਾ ਨੇ ਨਾ ਕੇਵਲ ਵਿੱਦਿਅਕ ਖੇਤਰ ਵਿੱਚ ਬਲਕਿ ਹੋਰ ਖੇਤਰਾਂ ਵਿੱਚ ਵੀ ਦਿਨ ਦੁੱਗਣੀ ਰਾਤ ਚੌਗੁਣੀ ਉਨੱਤੀ ਕੀਤੀ ਹੈ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ ਤੇ ਲੋਕ ਨਾਚ, ਲਘੂ ਨਾਟਕ, ਛੋਟੀਆਂਛੋਟੀਆਂ ਖੇਡਾਂ ਦੇ ਪ੍ਰਦਰਸ਼ਨ ਰਾਹੀਂ ਸਮਾਗਮ ਦੇ ਮਾਹੌਲ ਨੂੰ ਖੁਸ਼ਗਵਾਰ ਤੇ ਅਨੰਦਿਤ ਬਣਾਇਆ। ਇਸ ਮੌਕੇ ਤੇ ਡਾ. ਜੋਤੀ ਮਿੱਤੂ, ਡਾ. ਆਸ਼ਮੀਨ ਕੌਰ ਅਤੇ ਨਿਧੀ ਕੋਛੜ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਅਵਨੀਤ ਕੌਰ ਮਿਸ ਫ੍ਰੈਸ਼ਰ, ਕਾਸ਼ਮਨ ਫ਼ਸਟ ਰਨਰਸਅੱਪ, ਹੈਰਤ ਸੈਕਿੰਡ ਰਨਰਸਅੱਪ, ਯੈਸਮਿਨ ਮਿਸ ਐਲੀਗੈਂਟ ਅਤੇ ਕਸ਼ਿਸ਼ ਮਿਸ ਐਥਨਿਕ ਚੁਣੀਆਂ ਗਈਆਂ। ਬਾਰ੍ਹਵੀਂ ਦੀਆਂ ਵਿਦਿਆਰਥਣਾਂ ਰੌਣਿਕਾ ਤੇ ਕਰਮਿਸ਼ਠਾ ਨੇ ਮੰਚ ਦਾ ਸੰਚਾਲਨ ਕੀਤਾ। ਸ਼੍ਰੀਮਤੀ ਸੁਨੀਤਾ ਧਵਨ (ਇੰਚਾਰਜ਼ ਕਾੱਲਜਇਏਟ ਸਕੂਲ) ਨੇ ਸਮਾਗਮ ਵਿੱਚ ਹਾਜ਼ਰ ਤੇ ਇਸ ਨੂੰ ਪ੍ਰਤਖ ਜਾਂ ਅਪ੍ਰਤਖ ਰੂਪ ਵਿੱਚ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਹਰ ਮੈਂਬਰ ਦਾ ਧੰਨਵਾਦ ਕੀਤਾ। ਰਾਸ਼ਟਰ ਗਾਨ ਨਾਲ ਸਮਾਗਮ ਸਫ਼ਲਤਾਪੂਰਵਕ ਸਮਾਪਤ ਹੋਇਆ।

No comments: