BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਰਾਡਾਇਸ ਵਿੱਚ ਮਨਪ੍ਰੀਤ ਮਿਸਟਰ ਅਤੇ ਹਰਪ੍ਰੀਤ ਬਣੀ ਮਿਸ ਫੇਅਰਵੈਲ

ਜਲੰਧਰ 19 ਮਈ (ਜਸਵਿੰਦਰ ਆਜ਼ਾਦ)- ਪੈਰਾਡਾਇਜ਼ ਕਾਲਜ ਆਫ ਐਜੂਕੇਸ਼ਨ ਵਲੋਂ ਬੀ.ਐਡ ਅਤੇ ਈ.ਟੀ.ਟੀ ਦੇ ਫਾਇਨਲ ਯੀਅਰ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਕਰਵਾਈ ਗਈ ਜਿਸ ਵਿੱਚ ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ।ਫੇਅਰਵੈਲ ਵਿੱਚ ਵਿਦਿਆਰਥੀਆਂ ਨੇ ਡਾਂਸ, ਗੀਤ, ਗਿੱਧਾ, ਭੰਗੜਾ, ਮਾਡਲਿੰਗ ਆਦਿ ਪੇਸ਼ ਕਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਸੀਨਿਅਰ ਵਿਦਿਆਰਥੀਆਂ ਲਈ ਮਨੋਰੰਜਕ ਗੇਮਸ ਵੀ ਕਰਵਾਈਆ ਗਈਆ।ਇਸ ਮੌਕੇ ਉੱਤੇ ਮਨਪ੍ਰੀਤ ਨੂੰ ਮਿਸਟਰ ਪੈਰਾਡਾਇਸ, ਨੇਹਾ ਸੋਨੀ ਨੂੰ ਮਿਸ ਫੇਅਰਵੈਲ ਚੁਣਿਆ ਗਿਆ ਅਤੇ ਨਾਲ ਹੀ ਖੁਸ਼ਬੂ ਨੂੰ ਬੈਸਟ ਵਾਕ, ਹਰਪ੍ਰੀਤ ਨੂੰ ਮਿਸ ਚਾਰਮਿੰਗ, ਗਗਨ ਨੂੰ ਬਿਊਟੀਫੁਲ ਡ੍ਰੈਸ, ਜਸਲੀਨ ਨੂੰ ਕੰਗਨਿਅਲਿਟੀ, ਵਿਸ਼ਾਲ ਨੂੰ ਸੁਪਰ ਸਟਾਇਲਿਸ਼, ਰੁਪਿੰਦਰ ਨੂੰ ਬਿਊਟੀਫੁਲ ਹੇਅਰ ਅਤੇ ਸ਼ਵੇਤਾ ਨੂੰ ਅਵਾਰਡ ਆਫ ਆਨਰ ਚੁਣਿਆ ਗਿਆ।ਡਾਇਰੈਕਟਰ ਸ਼੍ਰੀਮਤੀ ਅਲਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਜਿੰਦਗੀ ਵਿੱਚ ਚੰਗੇ ਅਧਿਆਪਕ ਦੇ ਰੂਪ ਵਿੱਚ ਅੱਗੇ ਆਉਣ ਨੂੰ ਕਿਹਾ।

No comments: