BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਸਵਾਗਤੀ ਸਮਾਰੋਹ - 2017 ਦਾ ਆਯੋਜਨ

ਜਲੰਧਰ 17 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਐਸ. ਐਸ. ਸੀ. 1 ਦੇ ਵਿਦਿਆਰਥੀਆਂ ਲਈ ਸਵਾਗਤੀ ਸਮਾਰੋਹ - 2017 ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ, ਕਿਰਨ ਅਰੋੜਾ ਜੀ ਸਨ। ਕਾਲਜੀਏਟ ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸੁਮ ਮਿੱਡਾ ਨੇ ਮੁਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਕੁਮਾਰੀ ਅਜੀਜੁਲ ਨੇ ਨਵੇਂ ਆਉਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਮਾਰੋਹ ਦਾ ਆਰੰਭ ਭਜਨ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਲੋਕ ਗੀਤ, ਹਿਮਾਚਲੀ ਗੀਤ, ਪੱਛਮੀ ਗੀਤ ਅਤੇ ਭੰਗੜੇ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ। ਉਪਰੰਤ ਐਸ. ਐਸ. ਸੀ. 1 ਦੇ ਵਿਦਿਆਰਥਣਾਂ ਨੇ ਮਾਡਲਿੰਗ ਦੇ ਤਿੰਨ ਰਾਊਂਡ ਦੁਆਰਾ ਆਪਣੀ ਪ੍ਰਤਿਭਾ ਵਿਖਾਂਈ। ਸਕੂਲ ਦੇ ਇੰਚਾਰਜ ਸ਼੍ਰੀਮਤੀ ਕੁਸਮ ਮਿੱਢਾ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੌਧਿਤ ਕਰਦੇ ਹੋਏ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਉਹਨਾਂ ਦੀ ਲਗਨ, ਨਿਸ਼ਠਾ, ਪ੍ਰਤਿਭਾ, ਸੁੰਦਰਤਾ ਦੀ ਪ੍ਰਸ਼ੰਸਾ ਕੀਤੀ।  ਉਹਨਾਂ ਨੇ ਮਹਾਨ ਪੁਰਸ਼ਾ ਦੀਆਂ ਉਦਾਹਰਣਾਂ ਦਿੰਦੇ ਹੋਏ ਜੀਵਨ ਵਿਚ ਸਫਲ ਹੋਣ ਦੇ ਨਜਰੀਏ ਨੂੰ ਸਮਝਣ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਹਰ ਮੱਨੁਖ ਮਹਤਵਪੂਰਣ ਹੈ। ਇਸ ਲਈ ਕਿਸੇ ਨਾਲ ਆਪਣੀ ਤੁਲਣਾ ਨਾ ਕਰਕੇ ਆਪਣੇ ਗੁਣਾਂ ਨੂੰ ਪਛਾਣ ਕੇ ਆਪਣੇ ਖੇਤਰ ਵਿਚ ਮਾਹਿਰ ਬਣਨ ਦਾ ਯਤਨ ਕਰੋ। ਇਸ ਵਿਚ ਮਿਸ ਫਰੈਸ਼ਰ ਗੁਨਿਕਾ ਨੂੰ ਚੁਣਿਆ ਗਿਆ, ਮਿਸ ਗਾਰਜੀਅਸ ਸ਼ਰੇਆ ਨੂੰ ਚੁਣਿਆ ਗਿਆ, ਮਿਸ ਐਲੀਗੈਂਟ ਮੋਨਿਕਾ ਨੂੰ ਚੁਣਿਆ ਗਿਆ।

No comments: