BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

10 ਰੁਪਏ 'ਚ ਪੌਸ਼ਟਿਕ ਭੋਜਨ ਦੇਣ ਲਈ ਜਲੰਧਰ 'ਚ ਸਾਂਝੀ ਰਸੋਈ ਦਾ ਹੋਇਆ ਆਗਾਜ਼

  • ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵੱਲੋਂ ਉਦਘਾਟਨ
  • ਸੂਬੇ ਦੇ ਸਾਰੇ ਜ਼ਿਲਿਆਂ 'ਚ ਸ਼ੁਰੂ ਹੋਵੇਗੀ ਸਾਂਝੀ ਰਸੋਈ
ਜਲੰਧਰ 16 ਮਈ (ਜਸਵਿੰਦਰ ਆਜ਼ਾਦ)- ਲੋੜਵੰਦ ਤੇ ਆਰਥਿਕ ਪੱਖੋਂ ਕੰਮਜ਼ੋਰ ਵਰਗਾਂ ਨੂੰ 10 ਰੁਪਏ ਦੀਆਂ ਸਸਤੀਆਂ ਦਰਾਂ 'ਤੇ ਸਾਫਸੁਥਰਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲਾ ਪ੍ਰਸ਼ਾਸਨ ਦੇ ਉੱਦਮ ਸਦਕਾ ਅੱਜ ਸਥਾਨਕ ਸਿਵਲ  ਹਸਪਤਾਲ ਵਿਖੇ ਸਾਂਝੀ ਰਸੋਈ ਦੀ ਸ਼ੁਰੂਆਤ ਹੋਈ ਜਿਸਦਾ ਉਦਘਾਟਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਜਿੰਦਰ ਬੇਰੀ ਅਤੇ ਚੌਧਰੀ ਸੁਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਾਂਝੀ ਰਸੋਈ ਦਾ ਆਗਾਜ਼ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਾ ਮੁੱਖ ਟੀਚਾ ਲੋਕਾਂ ਦੇ ਸਰਬਪੱਖੀ ਉਥਾਨ ਤੇ ਵਿਕਾਸ ਵਾਲਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਹੀ ਜ਼ਿਲਾ ਪ੍ਰਸ਼ਾਸਨ ਦੇ ਯਤਨਾ ਸਦਕਾ ਅੱਜ ਜਲੰਧਰ ਵਿਖੇ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਲੋਕ ਪੱਖੀ ਉਪਰਾਲੇ ਦਾ ਲਾਭ ਵੱਧ ਤੋੋਂ ਵੱਧ ਲੋੜਵੰਦਾਂ ਤੱਕ ਪਹੁੰਚਾਉਣ ਲਈ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਸਾਂਝੀ ਰਸੋਈ ਦੀ ਸ਼ੁਰੂਆਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਸਾਂਝੀ ਰਸੋਈ ਵਿਖੇ ਹਰ ਲੋੜਵੰਦ ਮਹਿਜ 10 ਰੁਪਏ ਅਦਾ ਕਰਕੇ ਪੌਸ਼ਟਿਕ ਭੋਜਨ ਲੈ ਸਕਦਾ ਹੈ। ਉਨਾਂ ਕਿਹਾ ਕਿ ਸਾਂਝੀ ਰਸੋਈ ਦੀ ਸ਼ੁਰੂਆਤ ਵਿੱਚ ਵੱਖ-ਵੱਖ ਦਾਨੀਆਂ ਵੱਲੋੋਂ ਯੋਗਦਾਨ ਪਾਇਆ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਸਮਾਜ ਪੱਖੀ ਯੋਗਦਾਨ ਹੈ। ਉਨਾਂ ਦੱਸਿਆ ਕਿ ਸਾਂਝੀ ਰਸੋਈ ਵਿਖੇ ਬੇਸਹਾਰਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਹਰ ਪ੍ਰਕਾਰ ਦਾ ਭੋਜਨ ਬਿਲਕੁਲ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਂਝੀ ਰਸੋਈ ਦੀ ਸ਼ੁਰੂਆਤ ਸਿਵਲ ਹਸਪਤਾਲ ਵਿਖੇ ਕਰਨ ਦਾ ਮੁੱਢਲਾ ਉਦੇਸ਼ ਇਹੋ ਹੈ ਕਿ ਇਥੇ ਇਲਾਜ ਲਈ ਆਉਣ ਵਾਲੇ ਗਰੀਬ ਪਰਿਵਾਰ ਸਸਤਾ ਤੇ ਪੌਸ਼ਟਿਕ ਭੋਜਨ ਲੈ ਸਕਣ। ਉਨਾਂ ਦੱਸਿਆ ਕਿ ਫਿਲਹਾਲ ਇਥੇ ਦੁਪਿਹਰ ਦਾ ਭੋਜਨ ਉਪਲਬਧ ਕੀਤਾ ਜਾਵੇਗਾ ਤੇ ਆਉਂਦੇ ਸਮੇਂ 'ਚ ਰਾਤ ਦਾ ਭੋਜਨ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਉਨਾਂ ਦੱਸਿਆ ਕਿ ਸਾਂਝੀ ਰਸੋਈ ਵਿਖੇ ਐਤਵਾਰ ਨੂੰ ਪੂਰੀ, ਆਲੂ ਚਨੇ ਅਤੇ ਸਪੈਸ਼ਲ ਹਲਵਾ, ਸੋਮਵਾਰ ਹਰੀ ਮੂੰਗੀ ਦੀ ਦਾਲ, ਚਾਵਲ, ਰੋਟੀ ਤੇ ਅਚਾਰ, ਮੰਗਲ ਵਾਰ ਨੂੰ ਘੀਆ ਚਨੇ ਦਾਲ, ਚਾਵਲ, ਰੋਟੀ ਤੇ ਅਚਾਰ, ਬੁੱਧਵਾਰ ਨੂੰ ਦਾਲ ਮਾਂਹ ਤੇ ਰਾਜ ਮਾਂਹ, ਚਾਵਲ, ਰੋਟੀ ਤੇ ਅਚਾਰ, ਵੀਰਵਾਰ ਨੂੰ ਸਪੈਸ਼ਲ ਕੜੀ ਪਕੌੜਾ, ਚਾਵਲ, ਰੋਟੀ ਤੇ ਅਚਾਰ, ਸ਼ੁੱਕਰਵਾਰ ਨੂੰ ਮੌਸਮੀ ਸਬਜੀ, ਚਾਵਲ, ਰੋਟੀ ਤੇ ਅਚਾਰ ਅਤੇ ਸ਼ਨੀਵਾਰ ਨੂੰ ਕਾਲੇ ਛੋਲੇ ਤੇ ਆਲੂ, ਚਾਵਲ, ਰੋਟੀ ਤੇ ਅਚਾਰ ਮੁਹੱਈਆ ਹੋਣਗੇ। ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਉਨਾਂ ਲਈ ਦਲੀਆ,ਖਿਚੜੀ,ਦੁੱਧ ਆਦਿ ਵਿਸ਼ੇਸ਼ ਤੌਰ 'ਤੇ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਸਾਂਝੀ ਰਸੋਈ ਲਈ ਯੋਗਦਾਨ ਪਾਉਣ ਵਾਲੇ ਸੁਖਜੀਤ ਸਿੰਘ ਚੀਮਾ, ਰਣਬੀਰ ਸਿੰਘ ਟੁੱਟ, ਅਸ਼ਵਨੀ ਖੋਸਲਾ, ਰਾਮ ਸਿੰਘ ਸਲੂਜਾ, ਅਨਿਲ ਚੋਪੜਾ ਅਤੇ ਬੀ.ਐਸ.ਜੌਹਲ ਨੂੰ ਮੈਂਬਰ ਪਾਰਲੀਮੈਂਟ ਵੱਲੋੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਮੀਤ ਸਿੰਘ, ਐਸ.ਡੀ.ਐਮ ਰਾਜੀਵ ਵਰਮਾ, ਸਹਾਇਕ ਕਮਿਸ਼ਨਰ (ਜ) ਡਾ. ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ, ਸਕੱਤਰ ਰੈਡ ਕਰਾਸ ਪਰਮਜੀਤ ਸਿੰਘ ਤੇ ਹੋਰ ਹਾਜ਼ਰ ਸਨ।

No comments: