BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਚਮਕਾਇਆ ਡੀ.ਐਲ.ਐਲ ਨਤੀਜਿਆਂ ਵਿੱਚ ਨਾਮ

ਜਲੰਧਰ 30 ਮਈ (ਜਸਵਿੰਦਰ ਆਜ਼ਾਦ)- ਐਸ.ਸੀ.ਈ.ਆਰ.ਟੀ ਪੰਜਾਬਵ ਵਲੋਂ ਐਲਾਨੇ ਗਏ ਡੀ.ਐਲ.ਐਡ (ਈ.ਟੀ.ਟੀ) ਪਹਿਲੇ ਸਾਲ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਅਤੇ ਪੈਰਾਡਾਇਜ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਬਾਕੀ ਕਾਲਜਾਂ ਨੂੰ ਪਿੱਛੇ ਛੱਡਦੇ ਹੋਏ ਇੱਕ ਵਾਰ ਫਿਰ ਸੰਸਥਾ ਦਾ ਨਾਮ ਚਮਕਾਇਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਸੇਂਟ ਸੋਲਜਰ ਕਾਲਕ ਆਫ ਐਜੂਕੇਸ਼ਨ ਦੀ ਵਿਦਿਆਰਟਥਣ ਮੋਨਿਕਾ ਨੇ 81% ਅੰਕਾਂ ਪ੍ਰਾਪਤ ਕਰ ਜਲੰਧਰ ਜਿਲ੍ਹੇ ਵਿੱਚ ਪਹਿਲਾ ਅਤੇ ਪੈਰਾਡਾਇਜ ਕਾਲਜ ਆਫ ਐਜੂਕੇਸ਼ਨ ਦੀ ਵਿਦਿਆਰਥਣ ਨਿਧੀ ਸਿੱਧੂ ਨੇ 80% ਅੰਕ ਪ੍ਰਾਪਤ ਕਰ ਜਿਲ੍ਹੇ ਵਿੱਚ ਦੂਸਰਾ, ਪੂਜਾ ਸੋਢੀ ਨੇ 79.88% ਅੰਕ ਪ੍ਰਾਪਤ ਕਰ ਜਿਲ੍ਹੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਇਸੇ ਪ੍ਰਕਾਰ ਵਿਦਿਆਰਥਣਾਂ ਗੁਰਪ੍ਰੀਥ ਕੌਰ ਨੇ 77% ਅੰਕ ਨਾਲ ਚੌਥਾ, ਪਿੰਕੀ ਨੇ 76% ਅੰਕ,ਸੁਖਦੀਪ ਕੌਰ ਨੇ 75.6%, ਰਾਜ ਸ਼੍ਰੀ ਪਾਂਡੇ ਨੇ 75.3% ਅੰਕ, ਗੁਰਦਾਵਰ ਨੇ 74% ਅੰਕ, ਨੇਹਾ ਨੇ 74% ਅੰਕ ਪ੍ਰਾਪਤ ਕੀਤੇ।ਚੇਅਰਮੈਨ ਸ਼੍ਰੀ ਚੋਪੜਾ ਨੇ ਸਭ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਸਟਾਫ ਮੈਂਬਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੇਂਟ ਸੋਲਜਰ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ।

No comments: