BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਦਿੱਤੀ ਨਾਇਬ ਸੂਬੇਦਾਰ ਪਰਮਜੀਤ ਸਿੰਘ ਅਤੇ ਹਵਲਦਾਰ ਪ੍ਰੇਮ ਸਾਗਰ ਨੂੰ ਸ਼ਰਧਾਂਜਲੀ

ਜਲੰਧਰ 5 ਮਈ (ਜਸਵਿੰਦਰ ਆਜ਼ਾਦ)- ਕਸ਼ਮੀਰ ਵਿੱਚ ਪਿਛਲੇ ਦਿਨੀ ਹੋਏ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਨਮ ਅੱਖਾਂ ਅਤੇ ਹੱਥਾਂ ਵਿੱਚ ਮੋਮਬੱਤੀਆਂ ਜਲਾਕੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ਬ੍ਰਾਂਚ ਦੇ ਵਿਦਿਆਰਥੀਆਂ ਕਵਿਆ, ਕਸ਼ਿਸ਼, ਵਿਕਾਸ, ਤਜਿੰਦਰ, ਮਾਨਸ, ਪਾਰਸ ਆਦਿ ਨੇ 2 ਮਿੰਟ ਦਾ ਮੌਨ ਧਾਰਨ ਕਰ ਸ਼ਹੀਦਾਂ ਨੂੰ ਯਾਦ ਕੀਤਾ। ਵਿਦਿਆਰਥੀਆਂ ਨੇ "ਸਟਾਪ ਕਵਾਰਡਲੀ ਐਕਟਸ", "ਇੰਡੀਅਨ ਆਰਮੀ ਰਿਅਲ ਹੀਰੋ", "ਸਟਾਪ ਵਿੳਲਾਟਿੰਗ ਆਰਮੀ ਰੂਲਸ" ਆਦਿ ਦੇ ਪੋਸਟਰਸ ਬਣਾ ਘਟਨਾ ਦੀ ਨਿੰਦਾ ਕੀਤੀ।ਇਸਦੇ ਨਾਲ ਹੀ ਵਿਦਿਆਰਥੀਆਂ ਨੇ ਕਿਹਾ ਕਿ ਨਾਇਬ ਸੂਬੇਦਾਰ ਪਰਮਜੀਤ ਸਿੰਘ ਅਤੇ ਸੀਮਾ ਸੁਰੱਖਿਆ ਬਲ ਦੇ ਹਵਲਦਾਰ ਪ੍ਰੇਮ ਸਾਗਰ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਵਿਦਿਆਰਥੀਆਂ ਨੇ ਭਵਿੱਖ ਵਿੱਚ ਅਜਿਹੇ ਹਮਲੇ ਨਾ ਹੋਣ ਦੀ ਅਰਦਾਸ ਕਰਦੇ ਹੋਏ ਸਰਕਾਰ ਨੂੰ ਕਾਰਵਾਈ ਕਰਣ ਦੀ ਮੰਗ ਕੀਤੀ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੁੱਖ ਪ੍ਰਗਟ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਸੁਮਨ ਭੇਂਟ ਕਰਦੇ ਹੋਏ ਦੇਸ਼ ਦੀ ਸ਼ਾਂਤੀ ਬਣੀ ਰਹਿਣ ਦੀ ਕਾਮਨਾ ਕੀਤੀ।

No comments: