BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਲਾਅ ਕਾਲਜ ਨੇ ਸ਼ੁਰੂ ਕੀਤਾ ਇੰਟਰਨਸ਼ਿਪ ਪ੍ਰੋਗਰਾਮ

ਨੈਸ਼ਨਲ ਹਿਊਮਨ ਰਾਇਟਸ ਕਮੀਸ਼ਨ ਵਿੱਚ ਇੰਟਰਨਸ਼ਿਪ ਲਈ ਵਿਦਿਆਰਥਣ ਮਨਜੋਤ ਦੀ ਹੋਈ ਚੋਣ
ਜਲੰਧਰ 20 ਮਈ (ਜਸਵਿੰਦਰ ਆਜ਼ਾਦ)- ਕਾਨੂੰਨੀ ਖੇਤਰ ਵਿੱਚ ਵਿਦਿਆਰਥੀਆਂ ਨੂੰ ਨਿਪੁਨ ਕਰਣ ਲਈ ਸੇਂਟ ਸੋਲਜਰ ਲਾਅ ਕਾਲਜ ਵਲੋਂ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸਦੇ ਤਹਿਤ ਬੀ.ਏ ਐਲ.ਐਲ.ਬੀ ਦੀ ਅੱਠਵੇਂ ਸੈਮੇਸਟਰ ਦੀ ਵਿਦਿਆਰਥਣ ਮਨਜੋਤ ਕੌਰ ਦੀ ਨੈਸ਼ਨਲ ਹਿਊਮਨ ਰਾਇਟਸ ਕਮੀਸ਼ਨ ਵਿੱਚ 3 ਹਫਤੇ ਦੀ ਟ੍ਰੈਨਿੰਘ ਲਈ ਚੋਣ ਹੋਈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਕਾਲਜ ਡਾਇਰੈਕਟਰ ਡਾ.ਐਸ.ਸੀ ਸ਼ਰਮਾ ਨੇ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਏਜਂਸੀਆ ਵਲੋਂ ਹੋਰ ਵੀ ਵਿਦਿਆਰਥੀਆਂ ਦੀ ਚੋਣ ਪ੍ਰਕਿਰੀਆ ਚੱਲ ਰਹੀ ਹੈ ਜਿਸਦੇ ਨਾਲ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਜਿਵੇਂ ਲੋਕਸਭਾ, ਮਹਿਲਾ ਕਮੀਸ਼ਨ, ਮਾਨਵ ਅਧਿਕਾਰ ਕਮੀਸ਼ਨ, ਰਾਸ਼ਟਰੀ ਕਾਨੂੰਨੀ ਕਮਿਸ਼ਨ, ਮਸ਼ੂਹਰ ਲਾਅ ਫਰਮ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਪ੍ਰਮੱਖ ਐਡਵੋਕਟਸ ਦੇ ਨਾਲ ਇੰਟਰਨਸ਼ਿਪ ਕਰਣ ਦਾ ਮੌਕਾ ਪ੍ਰਦਾਨ ਹੋਵੇਗਾ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਇੰਟਰਨਸ਼ਿਪ ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਆਪਣੀ ਡਿਗਰੀ ਪੂਰੀ ਹੋਣ ਉੱਤੇ ਆਪਣੇ ਖੇਤਰ ਵਿੱਚ ਨਾਮ ਚਮਕਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣਗੇ।

No comments: