BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਚਮਕਾਇਆ ਮਲੇਸ਼ਿਆ ਵਿੱਚ ਨਾਮ

ਜਲੰਧਰ 17 ਮਈ (ਜਸਵਿੰਦਰ ਆਜ਼ਾਦ)- ਮਲੇਸ਼ਿਆ ਵਿੱਚ ਹੋਏ 18ਵੇ ਮਿਲਾ ਇੰਟਰਨੈਸ਼ਨਲ ੳਪਨ ਕਰਾਟੇ ਚੈਂਪਿਅਨਸ਼ਿਪ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਰਚਮ ਲਹਰਾਇਆ। ਜਿਸ ਵਿੱਚ ਸੇਂਟ ਸੋਲਜਰ ਦੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕਰਦੇ ਹੋਏ ਜਤਿਨ ਮੇਹਮੀ ਨੇ ਗੋਲਡ ਅਤੇ ਬਰੋਂਜ ਮੈਡਲ ਅਤੇ ਆਕਾਸ਼ ਮੇਹਮੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਇਹ ਵਿਦਿਆਰਥੀਆਂ ਇਸਤੋਂ ਪਹਿਲਾ ਗੋਆ ਵਿੱਚ ਹੋਈ ਐਸ ਸੀ ਐਫ ਆਈ ੳਪਨ ਇੰਟਰਨੈਸ਼ਨਲ ਕਰਾਟੇ ਚੈਂਪਿਅਨਸ਼ਿਪ 2016 ਅਤੇ ਕਈ ਹੋਰ ਮੁਕਾਬਲਿਆਂ ਵਿੱਚ ਨਾਮ ਚਮਕਾ ਚੁੱਕੇ ਹਨ। ਕੋਚ ਸੈਮ ਨੇ ਦੱਸਿਆ ਕਿ ਹੁਣ ਵਿਦਿਆਰਥੀ 8 ਜੂਨ ਨੂੰ ਕੋਲਕਾਤਾ ਵਿੱਚ ਹੋਣ ਵਾਲੀ ਕਰਾਟੇ ਚੈਂਪਿਅਨਸ਼ਿਪ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਉੱਤੇ ਮੌਜੂਦ ਵਿਦਿਆਰਥੀ ਜਤਿਨ ਦੇ ਪਿਤਾ ਰਜਿੰਦਰ ਕੁਮਾਰ, ਮਾਤਾ ਰੇਨੂ ਬਾਲਾ ਅਤੇ ਵਿਦਿਆਰਥੀ ਆਕਾਸ਼ ਦੇ ਪਿਤਾ ਗੁਲਵਿੰਦਰ ਕੁਮਾਰ, ਮਾਤਾ ਡਿੰਪਲ ਨੇ ਗਰਵ ਮਹਿਸੂਸ ਕੀਤਾ।

No comments: