BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਮੈਂਗੋ ਡੇ

ਜਲੰਧਰ 22 ਮਈ (ਜਸਵਿੰਦਰ ਆਜ਼ਾਦ)- ਨੰਨ੍ਹੇਂ ਵਿਦਿਆਰਥੀਆਂ ਨੂੰ ਨਿਰੋਗ, ਫਿਟ ਸ਼ਰੀਰ ਵਿੱਚ ਵਿਟਾਮਿਨਜ਼, ਆਇਰਨਜ਼ ਦੀ ਕਮੀ ਨੂੰ ਦੂਰ ਕਰਣ ਲਈ ਜਿਆਦਾ ਤੋਂ ਜ਼ਿਆਦਾ ਫਰੂਟਸ ਖਾਣ ਲਈ ਪ੍ਰੈਰਿਤ ਕਰਣ ਦੇ ਮੰਤਵ ਨਾਲ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਬ੍ਰਾਂਚ ਵਿੱਚ ਮੈਂਗੋ ਡੇ ਮਨਾਇਆ ਗਿਆ। ਪਿ੍ਰੰਸੀਪਲ ਸ਼੍ਰੀਮਤੀ ਅਵਨੀਤ ਕੌਰ ਭੱਟ ਦੇ ਦਿਸ਼ਾ ਨਿਰਦੇਸ਼ਾ ਉੱਤੇ ਨਰਸਰੀ ਵਿੰਗ ਦੇ ਵਿਦਿਆਰਥੀਆਂ ਖੁਸ਼ੀ, ਸ਼ਵੀ, ਜਸਲੀਨ, ਜਸਮੀਨ, ਹਰਜੋਤ, ਪ੍ਰਭਦੀਪ, ਹਰਸ਼ਦੀਪ, ਪ੍ਰਮਵੀਰ, ਹਰਲੀਨ, ਸਿਮਰਨ, ਗੁਨਵੀਰ ਆਦਿ ਨੇ ਮੈਂਗੋ ਬਣ ਤੇ ਫਲ ਲੈ ਕੇ ਸੰਸਥਾ ਵਿੱਚ ਆਏ ਅਤੇ ਫਲਾਂ ਦੇ ਮੱਹਤਵ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇੱਕ ਦੂਸਰੇ ਨਾਲ ਮਿਲਕੇ ਫਲ ਖਾਦੇ।ਆਧਿਆਪਕਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਫਲਾਂ ਜਿਵੇਂ ਅੰਬ, ਸੇਬ, ਕੇਲੇ, ਅਮਰੂਦ, ਤਰਬੂਜ, ਸੰਤਰਾ ਆਦਿ ਰਸਦਾਇਕ ਫਲਾਂ ਤੋਂ ਮਿਲਣ ਵਾਲੇ ਵੱਖ ਵੱਖ ਪ੍ਰਕਾਰ ਦੇ ਵਿਟਾਮਿਨਜ਼, ਆਇਰਨਜ਼ ਆਦਿ ਦੀ ਜਾਣਕਾਰੀ ਦਿੱਤੀ ਗਈ ਫਲਾਂ ਦਾ ਸੇਵਨ ਜਿਆਦਾ ਤੋਂ ਜ਼ਿਆਦਾ ਕਰਣ ਦੇ ਫਾਇਦੇ ਦੇ ਬਾਰੇ ਵਿੱਚ ਵੀ ਦੱਸਿਆ ਗਿਆ। ਜਿਸ ਵਿੱਚ ਨੰਨ੍ਹੇਂ ਬੱਚਿਆ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਆਉਂਦੀ।

No comments: