BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਹਰਕਮਲਜੀਤ ਸਿੰਘ ਮਿਸਟਰ ਅਤੇ ਹਰਜੀਤ ਕੌਰ ਬਣੀ ਮਿਸ ਫੇਅਰਵੈਲ

ਜਲੰਧਰ 15 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਵਿੱਚ ਬੀ.ਐਡ, ਐਮ.ਐਡ, ਬੀ.ਪੀ.ਐਡ, ਡੀ.ਪੀ.ਐਡ, ਈ.ਟੀ.ਟੀ ਦੇ ਫਾਇਨਲ ਯੀਅਰ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ.ਅਲਕਾ ਗੁਪਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਫੇਅਰਵੈਲ ਪਾਰਟੀ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਕੀਤੀ ਗਈ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਡਾਂਸ, ਭੰਗੜਾ, ਗਿੱਧਾ, ਗੀਤ ਆਦਿ ਪੇਸ਼ ਕੀਤਾ। ਇਸਦੇ ਇਲਾਵਾ ਸੀਨਿਅਰ ਵਿਦਿਆਰਥੀਆਂ ਲਈ ਮਾਡਲਿੰਗ ਅਤੇ ਮਨੋਰੰਜਕ ਗੇਮਸ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਉੱਤੇ ਹਰਕਮਲਜੀਤ ਸਿੰਘ ਨੂੰ ਮਿਸਟਰ ਫੇਅਰਵੈਲ, ਹਰਜੀਤ ਕੌਰ ਨੂੰ ਮਿਸ ਫੇਅਰਵੈਲ ਚੁਣਿਆ ਗਿਆ। ਪ੍ਰਿੰਸੀਪਲ ਡਾ.ਅਲਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਚੰਗੇ ਅਧਿਆਪਕਾਂ ਬਣਨ ਲਈ ਪ੍ਰੇਰਿਤ ਕੀਤਾ।

No comments: