BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਨੇ ਮਨਾਇਆ ਨੋ ਤੰਮਾਕੂ ਡੇ

ਜਲੰਧਰ 4 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਇੰਸਟੀਨਿਅਰਿੰਗ ਵਿੱਚ ਵਰਲਡ ਨੋ ਤੰਮਾਕੂ ਡੇ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿੱਚ ਵਿਦਿਆਰਥੀਆਂ ਨੇ ਸਮਾਜਿਕ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕ, ਪੋਸਟਰ ਮੈਕਿੰਗ ਅਤੇ ਸੈਮੀਨਾਰ ਆਦਿ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਉੱਤੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਵਾਇਸ ਪ੍ਰਿੰਸੀਪਲ ਡਾ.ਵਿਕਰਾਂਤ ਸ਼ਰਮਾ, ਰਜਿਸਟਰਾਰ ਡਾ.ਗੁਰਪ੍ਰੀਤ ਸਿੰਘ, ਐਚ.ੳ.ਡੀ (ਐਪਲਾਇਡ ਸਾਇੰਸ) ਸ਼੍ਰੀਮਤੀ ਵਰਸ਼ਾ ਅਤੇ ਹੋਰ ਵਿਭਾਗਾਂ ਦੇ ਐਚ.ੳ.ਡੀ ਮੌਜੂਦ ਹੋਏ। ਸੈਮੀਨਾਰ ਵਿੱਚ ਫੈਜ਼ਲ (ਸੀ.ਐਸ.ਈ ਦੂਸਰਾ ਸੈਮੇਸਟਰ) ਨੇ ਪਹਿਲਾ ਸਥਾਨ, ਜ਼ਮੀਰ ਮੁਸ਼ਤਾਕ (ਸੀ.ਐਸ.ਈ ਦੂਸਰੇ ਸੈਮੇਸਟਰ) ਨੇ ਦੂਸਰਾ ਇਨਾਮ, ਪੋਸਟਰ ਮੈਕਿੰਗ ਵਿੱਚ ਸੁਮਿਤ ਨੇ (ਸੀ.ਈ ਦੂਸਰੇ ਸੈਮੇਸਟਰ) ਨੇ ਪਹਿਲਾ, ਨਮਨ (ਐਮ.ਈ ਦੂਸਰੇ ਸੈਮੇਸਟਰ) ਨੇ ਦੂਸਰਾ ਇਨਾਮ ਪ੍ਰਾਪਤ ਕੀਤਾ ਅਤੇ ਨੁੱਕੜ ਨਾਟਕ ਦੇ ਸਭ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਇਲਾਵਾ ਸਭ ਨੂੰ ਨਸ਼ੇਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਲਈ ਕਾਰਜ ਕਰਣ ਦੀ ਸਹੁੰ ਚੁੱਕੀ। ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਸਭ ਨੂੰ ਨਸ਼ਿਆ ਦੇ ਖਿਲਾਫ ਜਾਗਰੂਕ ਕੀਤਾ। ਰਜਿਸਟਰਾਰ ਡਾ.ਗੁਰਪ੍ਰੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

No comments: