BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਵਿਦਿਆਰਥੀ ਸੂਰਜ ਦੀ ਇੱਕ ਵਾਰ ਫਿਰ ਕੀਤੀ ਪੜਾਈ ਸਪਾਂਸਰ

ਜਲੰਧਰ 25 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਸੂਰਜ ਸ਼ੁਕਲਾ ਦੀ ਸਿੱਖਿਆ ਸੇਂਟ ਸੋਲਜਰ ਵਲੋਂ ਸਪਾਂਸਰ ਕੀਤੀ ਜਾਦੀ ਹੈ। ਜਿਸ ਦਾ ਵੱਡਾ ਕਾਰਨ ਸੂਰਜ ਦੇ ਆਰਥਿਕ ਹਲਾਤਾਂ ਦੇ ਨਾਲ-ਨਾਲ ਉਹਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਸੀ।ਪਿਤਾ ਅਰਣ ਸ਼ੁਕਲਾ ਦੀ ਆਮਦਨੀ ਦਾ ਵੱਡਾ ਹਿੱਸਾ ਸੂਰਜ ਦੇ ਟੈਸਟ, ਦਵਾਈਆਂ ਵਿੱਚ ਖਰਚ ਹੋ ਜਾਂਦਾ ਸੀ। ਸੂਰਜ ਦੀ ਸਿੱਖਿਆ ਦੇ ਨਾਲ-ਨਾਲ ਉਸਦੇ ਮੈਡੀਕਲ ਦੇ ਖਰਚੇ ਵਿੱਚ ਵੀ ਸੇਂਟ ਸੋਲਜਰ ਵਲੋਂ ਹਰ ਸਾਲ ਮਦਦ ਕੀਤੀ ਜਾਦੀ ਹੈ।ਸਭ ਦੀਆਂ ਦੁਆਵਾਂ ਦੇ ਫਲਸਰੂਪ ਸੂਰਜ ਦੇ ਕਾਫੀ ਟੈਸਟ ਠੀਕ ਹੈ ਅਤੇ ਉਹ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਨਿਕਲਣ ਵਿੱਚ ਸਫਲ ਹੋ ਰਿਹਾ ਹੈ। ਸੂਰਜ ਦੀ ਦਸਵੀਂ ਦੀ ਪੜਾਈ ਇੱਕ ਵਾਰ ਫਿਰ ਸਪਾਂਸਰ ਕਰਦੇ ਹੋਏ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਸਕਾਲਰਸ਼ਿਪ ਦਾ ਚੈੱਕ ਪ੍ਰਦਾਨ ਕੀਤਾ ਗਿਆ ਜਿਸਦੇ ਲਈ ਅਰੁਣ ਸ਼ੁਕਲਾ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਭ ਦੇ ਅਸ਼ੀਰਵਾਦ ਅਤੇ ਮਦਦ ਦਾ ਫਲ ਹੈ ਕਿ ਉਨ੍ਹਾਂ ਦਾ ਬੇਟਾ ਜਿੰਦਗੀ ਨੂੰ ਸਲਾਮ ਕਰ ਰਿਹਾ ਹੈ ਅਤੇ ਕੈਂਸਰ ਦੀ ਜਕੜਣ ਵਿੱਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਰਿਹਾ ਹੈ।

No comments: