BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਦਰਸ ਨੂੰ ਸੈਲੂਟ ਕਰਦੇ ਹੋਏ ਮਨਾਇਆ ਮਦਰਸ ਡੇ

ਜਲੰਧਰ 13 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਵਿਦਿਆਰਥੀਆਂ ਵਲੋਂ ਸੰਸਾਰ ਦੀ ਸਭ ਮਾਤਾਵਾਂ ਨੂੰ ਸੈਲੂਟ ਕਰਦੇ ਜੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿਠੂ ਬਸਤੀ, ਖਾਂਬਰਾ, ਨੰਗਲ ਕਰਾਰ ਖਾਂ, ਨਕੋਦਰ ਆਦਿ ਬ੍ਰਾਂਚਾਂ ਵਿੱਚ ਮਦਰਸ ਡੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਅਤੇ ਮਦਰਸ ਡੇ ਦਾ ਕੇਕ ਕੱਟਦੇ ਹੋਏ ਇੱਕ ਦੂਸਰੇ ਦਾ ਮੂੰਹ ਮਿਠਾ ਕਰਾ ਕੀਤੀ ਗਈ।ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਕਾਰਡਸ ਆਪਣੀ ਮਦਰਸ ਨੂੰ ਦਿੰਦੇ ਹੋਏ ਉਨ੍ਹਾਂ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।ਇਸ ਮੌਕੇ ਉੱਤੇ ਮਦਰਸ ਨੇ ਬੱਚਿਆ ਦੇ ਨਾਲ ਮਾਡਲਿੰਗ, ਡਾਂਸ ਵੀ ਕੀਤਾ ੳਤੇ ਵਿਦਿਆਰਥੀਆਂ ਨੇ ਮੇਰੀ ਮਾਂ ਗੀਤ ਅਤੇ ਪੋਇਮਸ ਪੇਸ਼ ਕੀਤੀਆ। ਇਸਦੇ ਨਾਲ ਹੀ ਵਿਦਿਆਰੀਥਆਂ ਵਲੋਂ “ੳਲਡ ਐਜ ਹੋਮ” ਵਿੱਚ ਰਹਿ ਰਹੇ ਬਜ਼ੁਰਗ ਲੋਕ ਅਤੇ ਜੀਵਨ ਵਿੱਚ ਮਾਂ ਦੇ ਮਹੱਤਵ ਉੱਤੇ ਲ਼ਘੂ ਨਾਟਿਕਾ ਵੀ ਪੇਸ਼ ਕੀਤੀ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਮਦਰਸ ਡੇ ਦੀ ਵਧਾਈ ਦਿੰਦੇ ਹੋਏ ਸਭ ਨੂੰ ਮਾਂ ਦੀ ਸੇਵਾ ਕਰਣ ਅਤੇ ਪਿਆਰ ਕਰਣ ਦਾ ਸੰਦੇਸ਼ ਦਿੱਤਾ।

No comments: