BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਟਾਇਰਡ ਜਰਨਲ ਟੀ.ਐਸ ਸ਼ੇਰਗਿਲ ਦਾ ਸੇਂਟ ਸੋਲਜਰ ਵਲੋਂ ਸਵਾਗਤ

ਸੇਂਟ ਸੋਲਜਰ ਐਜੂਕੇਸ਼ਨ ਸੋਸਾਇਟੀ ਦੇ ਫਾਉਂਡਰ ਚੇਅਰਮੈਨ ਜਨਰਲ ਸਪੈਰੋ ਦੇ ਸਪੁੱਤਰ ਹਨ ਟੀ.ਐਸ ਸ਼ੇਰਗਿਲ
ਜਲੰਧਰ 23 ਮਈ (ਜਸਵਿੰਦਰ ਆਜ਼ਾਦ)- ਉੱਤਰ ਭਾਰਤ ਦਾ ਪ੍ਰਮੁੱਖ ਸਿੱਖਿਆ ਗਰੁੱਪ ਸੇਂਟ ਸੋਲਜਰ ਐਜੂਕੇਸ਼ਨ ਜੋ ਕਿ 31 ਸਕੂਲਾਂ ਅਤੇ 19 ਕਾਲਜਾਂ ਦੇ ਨਾਲ 40,000 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿਸਦੀ ਸ਼ੁਰੂਆਤ ਇੱਕ ਵਿਦਿਆਰਥੀ ਦੇ ਨਾਲ ਫਾਉਂਡਰ ਚੇਅਰਮੈਨ ਰਾਜਿੰਦਰ ਸਿੰਘ ਸਪੈਰੋ (ਆਰਮੀ ਮੇਜਰ ਜਰਨਲ ਅਤੇ ਦੋ ਵਾਰ ਲੋਕ ਸਭਾ ਮੈਂਬਰ) ਵਲੋਂ ਕੀਤੀ ਗਈ ਸੀ। ਜਨਰਲ ਰਾਜਿੰਦਰ ਸਿੰਘ ਸਪੈਰੋ ਦੇ ਸਪੁੱਤਰ ਕੈਬਿਨੇਟ ਮੰਤਰੀ ਰੈਂਕ'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨਿਅਰ ਐਡਵਾਇਜਰ ਰਿਟਾਇਰਡ ਜਰਨਲ ਤਾਜਿੰਦਰ ਸਿੰਘ ਸ਼ੇਰਗਿਲ ਦਾ ਜਲੰਧਰ ਪਹੁੰਚਣ ਉੱਤੇ ਸੇਂਟ ਸੋਲਜਰ ਗਰੁੁੱਪ ਦੇ ਚੇਅਰਮੈਨ ਅਨਿਲ ਚੋਪੜਾ ਵਲੋਂ ਸਵਾਗਤ ਕੀਤਾ ਗਿਆ।ਚੇਅਰਮੈਨ ਅਨਿਲ ਚੋਪੜਾ ਨੇ ਜਨਰਲ ਸ਼ੇਰਗਿਲ ਨੂੰ ਸੇਂਟ ਸੋਲਜਰ ਦੀ ਅਕਾਦਮਿਕ, ਸਿੱਖਿਆ, ਖੇਡਾਂ, ਗਤੀਵਿਧੀਆਂ, ਸ਼ਾਨਦਾਰ ਉਪਲਬਧੀਆਂ ਅਤੇ ਪਲੇਸਮੇਂਟ ਨਾਲ ਜਾਣੂ ਕਰਵਾਇਆ। ਸ਼੍ਰੀ ਚੋਪੜਾ ਨੇ ਜਰਨਲ ਸ਼ੇਰਗਿਲ ਨੂੰ ਜਰਨਲ ਸਪੈਰੋ ਦੀ ਵਿਰਾਸਤ ਦੇ ਨਾਲ ਸੇਂਟ ਸੋਲਜਰ ਐਜੂਕੇਸ਼ਨ ਸੋਸਾਇਟੀ ਦੇ ਚੀਫ ਪੈਟਰੋਨਸ ਦਾ ਪਦ ਸੰਭਾਲਣ ਦੀ ਅਪੀਲ ਕੀਤੀ। ਜਨਰਲ ਸ਼ੇਰਗਿਲ ਨੇ ਕਿਹਾ ਕਿ ਇੱਕ ਵਿਦਿਆਰਥੀ ਦੇ ਨਾਲ ਸ਼ੁਰੂ ਕੀਤੀ ਗਈ ਸੇਂਟ ਸੋਲਜਰ ਐਜੂਕੇਸ਼ਨ ਸੋਸਾਇਟੀ ਜੋ ਕਿ ਅੱਜ ਦਾ ਪੂਰੇ ਪੰਜਾਬ, ਦਿੱਲੀ, ਹਰਿਆਣਾ, ਚੰਡੀਗੜ ਵਿੱਚ 31 ਸਕੂਲਾਂ ਅਤੇ 19 ਕਾਲਜਾਂ ਨਾਲ ਘਰ ਘਰ ਤੱਕ ਸਿੱਖਿਆ ਪਹੁੰਚਾ ਰਿਹਾ ਹੈ ਜਿਸਦੀ ਸਫਲਤਾ ਦੇ ਪਿੱਛੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਅਤੇ ਸਟਾਫ ਮੈਂਬਰਸ ਦੀ ਕੜੀ ਮਿਹਨਤ ਹੈ। ਇਸ ਮੌਕੇ ਉੱਤੇ ਕਰਤਾਰਪੁਰ ਤੋਂ ਐਮ.ਐਲ.ਏ ਚੌਧਰੀ ਸੁਰਿੰਦਰ ਸਿੰਘ, ਕਾਂਗਰਸ ਆਗੂ ਤਜਿੰਦਰ ਬਿੱਟੂ, ਕੌਂਸਲਰ ਮੇਜਰ ਸਿੰਘ, ਸੁਮਨ ਸਰਵਰੀ ਆਦਿ ਮੌਜੂਦ ਹੋਏ।

No comments: